ਵਾਸ਼ਿੰਗਟਨ: ਅਮਰੀਕਾ ਦਾ ਨਵੇਂ ਚੁਣੇ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਕਿ ਉਨ੍ਹਾਂ ਦਾ ਰਾਸ਼ਟਰੀ ਸੁਰੱਖਿਆ ਦਲ ਦੇਸ਼ ਨੂੰ ਸੁਰੱਖਿਅਤ ਰੱਖੇਗਾ ਤਾਂਕਿ ਇਹ ਪ੍ਰਦਰਸ਼ਿਤ ਕੀਤਾ ਜਾ ਸਕੇ ਕਿ ਅਮਰੀਕਾ ਵਿਸ਼ਵ ਦੀ ਅਗਵਾਈ ਕਰਨ ਲਈ ਇੱਕ ਵਾਰ ਫੇਰ ਤਿਆਰ ਹੈ ਤੇ ਇਸ ਤੋਂ ਪਿੱਛੇ ਨਹੀਂ ਹਟੇਗਾ।
ਡੇਲਾਵਾਇਰ ਦੇ ਵਿਲਮਿੰਗਟਨ ’ਚ ਆਪਣੀ ਸ਼ਕਤੀ ਤਬਾਦਲੇ ਵਾਲੇ ਮੁੱਖ ਦਫ਼ਤਰ ਤੋਂ ਬਾਈਡਨ ਨੇ ਮੰਗਲਵਾਰ ਨੂੰ ਤਜ਼ੁਰਬੇਕਾਰ ਏਟੰਨੀ ਬਿਲਨਕੇਨ ਨੂੰ ਵਿਦੇਸ਼ ਮੰਤਰੀ, ਏਲੇਜ਼ਾਦ੍ਰੋ ਮਿਊਰਕਾਸ ਨੂੰ ਹੋਮਲੈਂਡ ਸਕਿਊਰਟੀ ਮੰਤਰੀ, ਲਿੰਡਾ ਥਾਮਸ-ਗ੍ਰੀਨਫੀਲਡ ਨੂੰ ਸਯੁੰਕਤ ਰਾਸ਼ਟਰ ’ਚ ਅਮਰੀਕੀ ਰਾਜਦੂਤ ਅਤੇ ਏਵਰਿਲ ਹੈਂਸ ਨੂੰ ਰਾਸ਼ਟਰੀ ਖੂਫੀਆ ਨਿਰਦੇਸ਼ਕ ਦੇ ਤੌਰ ਨਾਮਜ਼ਦ ਕਰਨ ਦੇ ਆਪਣੇ ਇਰਾਦੇ ਦੀ ਘੋਸ਼ਣਾ ਕੀਤੀ।
ਐਵਰਿਲ ਰਾਸ਼ਟਰੀ ਖੂਫੀਆ ਨਿਰਦੇਸ਼ਕ ਬਣਨ ਵਾਲੀ ਪਹਿਲੀ ਮਹਿਲਾ ਹੋਵੇਗੀ।
ਬਾਈਡਨ ਨੇ ਜੌਨ ਕੈਰੀ ਨੂੰ ਰਾਸ਼ਟਪਤੀ ਦਾ ਵਿਸ਼ੇਸ਼ ਜਲਵਾਯੂ ਦੂਤ ਅਤੇ ਜੇਕ ਸੁਲਵਿਨ (43) ਨੂੰ ਰਾਸ਼ਟਰੀ ਸਲਾਹਕਾਰ ਦੇ ਅਹੁਦੇ ਲਈ ਨਾਮਜ਼ਦ ਕਰਨ ਦੀ ਘੋਸ਼ਣਾ ਕੀਤੀ ਸੀ।
ਸੁਵਲਿਨ, ਦਹਾਕਿਆਂ ’ਚ ਇਸ ਅਹੁਦੇ ’ਤੇ ਸੇਵਾ ਦੇਣ ਵਾਲੇ ਸਭ ਤੋਂ ਘੱਟ ਉਮਰ ਵਾਲੇ ਲੋਕਾਂ ਵਿਚੋਂ ਇੱਕ ਹੋਣਗੇ।
ਕਈ ਪ੍ਰਮੁੱਖ ਕੇਬਲ ਨੈਟਵਰਕ ’ਤੇ ਪ੍ਰਸਾਰਿਤ ਸੰਬੋਧਨ ’ਚ ਬਾਈਡਨ ਨੇ ਕਿਹਾ, ਇਹ ਇਕ ਅਜਿਹਾ ਦਲ ਹੈ ਜੋ ਸਾਡੇ ਦੇਸ਼ ਅਤੇ ਸਾਡੇ ਲੋਕਾਂ ਨੂੰ ਸੁਰੱਖਿਅਤ ਰਖੇਗਾ ਅਤੇ ਇਹ ਇੱਕ ਅਜਿਹਾ ਦਲ ਹੈ ਜੋ ਉਸ ਤੱਥ ਨੂੰ ਇਹ ਪ੍ਰਦਰਸ਼ਿਤ ਕੀਤਾ ਜਾ ਸਕੇ ਕਿ ਅਮਰੀਕਾ ਵਿਸ਼ਵ ਦੀ ਅਗਵਾਈ ਕਰਨ ਲਈ ਇੱਕ ਵਾਰ ਫੇਰ ਤਿਆਰ ਹੈ ਤੇ ਇਸ ਤੋਂ ਪਿੱਛੇ ਨਹੀਂ ਹਟੇਗਾ। ਇੱਕ ਵਾਰ ਫੇਰ ਸਰਵਉੱਚ ਹੋਣ ਲਈ, ਆਪਣੇ ਵਿਰੋਧੀਆਂ ਦਾ ਸਾਹਮਣਾ ਕਰਨ, ਸਹਿਯੋਗੀਆਂ ਦੇ ਨਾਲ ਖੜ੍ਹਾ ਹੋਣ ਲਈ ਤਿਆਰ ਹੈ।
ਅਮਰੀਕਾ ’ਚ ਤਿੰਨ ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਹੋਈਆਂ, ਜਿਨ੍ਹਾਂ ’ਚ ਡੈਮਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋ ਬਾਈਡਨ ਨੂੰ ਵਿਜੇਤਾ ਘੋਸ਼ਿਤ ਕੀਤਾ ਜਾ ਚੁੱਕਾ ਹੈ।