ਹੈਦਰਾਬਾਦ:ਅਕਸਰ ਹੀ ਪੰਜਾਬੀ ਨੋਜਵਾਨ ਆਪਣੇ ਘਰ ਦੀ ਤੰਗੀ ਦੂਰ ਕਰਨ ਲਈ ਵਿਦੇਸ਼ਾ ਦਾ ਰੁੱਖ ਇਖਤਿਆਰ ਕਰਦੇ ਹਨ। ਪਰ ਵਿਦੇਸ਼ ਗਏ ਨੋਜਵਾਨ ਦੀ ਜਦੋਂ ਮੋਤ ਦੀ ਖਬਰ ਸਾਹਮਣੇ ਆ ਜਾਂਦੀ ਹੈ ਤਾਂ ਉਸ ਸਦਮੇ ਚੋਂ ਪਰਿਵਾਰ ਕਦੇ ਨਹੀਂ ਨਿੱਕਲ ਪਾਉਂਦਾ। ਤਾਜਾ ਮਾਮਲਾ ਕੈਨੇਡਾ ਦੇ ਸਰੀ ਤੋਂ ਆਇਆ ਜਿੱਥੇ ਗੈਂਗਸਟਰਾਂ ਵਿਚਾਲੇ ਚੱਲ ਰਹੀ ਖ਼ੂਨੀ ਜੰਗ ਇਕ ਹੋਰ ਪੰਜਾਬੀ ਨੌਜਵਾਨ ਦੀ ਮੌਤ ਦਾ ਕਾਰਨ ਬਣ ਗਈ। ਨੌਜਵਾਨ ਦੀ ਸ਼ਨਾਖ਼ਤ 28 ਸਾਲ ਦੇ ਸ਼ਰਨਬੀਰ ਸਿੰਘ ਸੋਮਲ ਵਜੋਂ ਕੀਤੀ ਗਈ ਹੈ ਜਿਸ ਨੂੰ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਵਿਚ ਗੋਲੀ ਮਾਰੀ ਗਈ।
ਇਸ ਤੋਂ ਪਹਿਲਾਂ ਸਤੰਬਰ ਵਿਚ ਯੂਨਾਈਟਡ ਨੇਸ਼ਨਜ਼ ਗਿਰੋਹ ਦੇ ਅਮਨ ਮੰਝ ਦਾ ਦਿਨ-ਦਿਹਾੜੇ ਕਤਲ ਕਰ ਦਿਤਾ ਗਿਆ ਸੀ। ਦੱਸਿਆ ਗਿਆ ਕਿ 124 ਸਟ੍ਰੀਟ ਅਤੇ 80 ਐਵੇਨਿਊ ਇਲਾਕੇ ਵਿਚ ਗੋਲੀਆਂ ਚੱਲਣ ਦੀ ਇਤਲਾਹ ਮਿਲਣ ਮਗਰੋਂ ਮੌਕੇ 'ਤੇ ਪੁੱਜੇ ਅਫ਼ਸਰਾਂ ਨੂੰ ਇਕ ਸ਼ਖਸ ਗੰਭੀਰ ਜ਼ਖ਼ਮੀ ਹਾਲਤ ਵਿਚ ਮਿਲਿਆ। ਪੈਰਾਮੈਡਿਕਸ ਨੇ ਉਸ ਨੂੰ ਮੁਢਲੀ ਸਹਾਇਤਾ ਦਿੰਦਿਆਂ ਹਸਪਤਾਲ ਲਿਜਾਣ ਦਾ ਯਤਨ ਕੀਤਾ ਪਰ ਉਹ ਜ਼ਖਮਾਂ ਦੀ ਤਾਬ ਨਾ ਝਲਦਾ ਹੋਇਆ ਦਮ ਤੋੜ ਗਿਆ। ਇਸਤੋਂ ਪਹਿਲਾਂ ਵੀ ਵੈਨਕੂਵਰ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਵਾਪਰੀ ਸੀ। ਜਿਥੇ ਹਮਲਾਵਰਾਂ ਨੇ ਦਿਨ-ਦਿਹਾੜੇ ਕਰਮਨ ਸਿੰਘ ਗਰੇਵਾਲ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿਤੀ ਸੀ।