ਪੰਜਾਬ

punjab

ETV Bharat / international

ਦੋ ਹਫ਼ਤਿਆਂ 'ਚ 2,35,000 ਤੋਂ ਵੱਧ ਲੋਕਾਂ ਨੇ ਛੱਡਿਆ ਸੀਰੀਆ :UN - ਸੰਯੁਕਤ ਰਾਸ਼ਟਰ

ਸੀਰੀਆ 'ਚ ਚੱਲ ਰਹੇ ਗ੍ਰਹਿ ਯੁੱਧ ਦੌਰਾਨ ਸਰਕਾਰ ਅਤੇ ਰੂਸ ਦੇ ਹਮਲੇ ਜਾਰੀ ਹਨ। ਇਸ ਦੇ ਚਲਦੇ ਸੀਰੀਆ ਵਿੱਚ ਸਰਕਾਰ ਵਿਰੋਧੀ ਤਾਕਤਾਂ ਦਾ ਆਖ਼ਰੀ ਮੁੱਖ ਗੜ੍ਹ ਮੰਨਿਆ ਜਾਣ ਵਾਲਾ ਇਦਲੀਬ ਲਗਭਗ ਖ਼ਾਲੀ ਹੋ ਗਿਆ ਹੈ। ਪਿਛਲੇ ਦੋ ਹਫ਼ਤਿਆਂ ਦੌਰਾਨ 2 ਲੱਖ 35 ਹਜ਼ਾਰ ਤੋਂ ਵੱਧ ਲੋਕ ਇਦਲੀਬ ਤੋਂ ਪ੍ਰਵਾਸ ਕਰ ਗਏ ਹਨ।

ਲੋਕਾਂ ਨੇ ਇਦਲੀਬ ਤੋਂ ਕੀਤਾ ਪ੍ਰਵਾਸ
ਲੋਕਾਂ ਨੇ ਇਦਲੀਬ ਤੋਂ ਕੀਤਾ ਪ੍ਰਵਾਸ

By

Published : Dec 28, 2019, 3:23 PM IST

ਬੇਰੂਤ: ਸੰਯੁਕਤ ਰਾਸ਼ਟਰ (ਯੂਏਨ) ਨੇ ਦੱਸਿਆ ਹੈ ਕਿ ਪਿਛਲੇ ਦੋ ਹਫ਼ਤਿਆਂ ਵਿੱਚ 2,35,000 ਤੋਂ ਵੱਧ ਲੋਕ ਪੱਛਮੀ ਸੀਰੀਆ ਨੂੰ ਤੋਂ ਪ੍ਰਵਾਸ ਕਰ ਗਏ ਹਨ। ਲੋਕਾਂ ਦੇ ਇਸ ਖ਼ੇਤਰ ਨੂੰ ਛੱਡਣ ਦਾ ਮੁੱਖ ਕਾਰਨ ਸੀਰੀਆ ਦੀ ਸਰਕਾਰ ਅਤੇ ਰੂਸ ਵੱਲੋਂ ਲਗਾਤਾਰ ਹਮਲਾ ਕੀਤਾ ਜਾਣਾ ਹੈ।

ਲੋਕਾਂ ਨੇ ਇਦਲੀਬ ਤੋਂ ਕੀਤਾ ਪ੍ਰਵਾਸ

ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰਾਂ ਸਬੰਧੀ ਏਜੰਸੀ ਨੇ ਦੱਸਿਆ ਕਿ 12 ਦਸੰਬਰ ਤੋਂ 25 ਦਸੰਬਰ ਵਿਚਾਲੇ ਵੱਡੀ ਗਿਣਤੀ 'ਚ ਲੋਕਾਂ ਦੇ ਪ੍ਰਵਾਸ ਕਰਨ ਨਾਲ ਦੱਖਣੀ ਇਦਲੀਬ ਹਿੰਸਾ ਪੀੜਤ ਖ਼ੇਤਰ ਮਾਰੇਤ-ਅਲ-ਨੁਮਾਨ ਖ਼ੇਤਰ ਹੁਣ ਲਗਭਗ ਖਾਲੀ ਹੋ ਗਿਆ ਹੈ।

ਰੂਸ ਦੀ ਹਮਾਇਤ ਪ੍ਰਾਪਤ ਸਰਕਾਰੀ ਬਲਾਂ ਨੇ ਅਗਸਤ 'ਚ ਜੰਗਬੰਦੀ ਦੀ ਉਲੰਘਣਾ ਸਬੰਧੀ ਸਮਝੌਤਾ ਅਤੇ ਤਣਾਅ ਘੱਟ ਕਰਨ ਲਈ ਤੁਰਕੀ, ਫਰਾਂਸ ਅਤੇ ਅਮਰੀਕਾ ਵੱਲੋਂ ਅਪੀਲ ਕੀਤੇ ਜਾਣ ਦੇ ਬਾਵਜੂਦ ਦਸੰਬਰ ਮਹੀਨੇ ਦੇ ਵਿਚਾਲੇ ਦੱਖਣੀ ਇਦਲੀਬ 'ਤੇ ਜੇਹਾਦੀਆਂ ਉੱਤੇ ਹਮਲਾ ਕੀਤਾ।

ਹੋਰ ਪੜ੍ਹੋ : ਜਲੰਧਰ 'ਚ 144 ਵੇਂ ਸ੍ਰੀ ਹਰਿਵੱਲਭ ਸੰਗੀਤ ਸੰਮੇਲਨ ਦਾ ਹੋਇਆ ਆਗਾਜ਼

ਫੌਜ ਨੇ 19 ਦਸੰਬਰ ਤੋਂ ਜਿਹਾਦੀਆਂ ਦੇ ਦਰਜਨਾਂ ਕਸਬਿਆਂ ਅਤੇ ਪਿੰਡਾਂ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਹੈ। ਇਸ ਦੌਰਾਨ ਹੋਈ ਹਿੰਸਾ ਦੇ ਦੌਰਾਨ ਸੈਕੜਾਂ ਲੋਕਾਂ ਦੀ ਮੌਤ ਹੋ ਗਈ।

ਏਜੰਸੀ ਨੇ ਦੱਸਿਆ ਕਿ ਲਗਾਤਾਰ ਜਾਰੀ ਸੰਘਰਸ਼ ਨੇ ਖੇਤਰ ਤੇ ਹੋਰਨਾਂ ਨੇੜਲੇ ਇਲਾਕਿਆਂ ਤੋਂ ਲੋਕਾਂ ਦੇ ਪ੍ਰਵਾਸ 'ਚ ਵਾਧਾ ਕੀਤਾ ਹੈ।

ਇਦਲੀਬ 'ਤੇ ਅੱਤਵਾਦੀ ਸੰਗਠਨ ਹਯਾਤ-ਤਹਰਿਰ-ਅਲ ਦਾ ਕਬਜ਼ਾ ਹੈ, ਜਿਸ ਦੇ ਮੁੱਖੀ ਨੇ ਜੇਹਾਦਿਆਂ ਅਤੇ ਸਰਕਾਰ ਵਿਰੋਧੀ ਬਲਾਂ ਤੋਂ ਰੂਸ ਤੇ ਸਰਕਾਰ ਵਿਰੁੱਧ ਲੜਨ ਦੀ ਅਪੀਲ ਕੀਤੀ ਹੈ।

ABOUT THE AUTHOR

...view details