ਪੰਜਾਬ

punjab

ETV Bharat / international

ਕੋਰੋਨਾ ਵੈਕਸੀਨ: ਮੋਡੇਰਨਾ ਨੇ ਆਪਣੇ ਟੀਕੇ ਦੇ 94 ਫ਼ੀਸਦੀ ਤੋਂ ਵੱਧ ਪ੍ਰਭਾਵੀ ਹੋਣ ਦਾ ਕੀਤਾ ਦਾਅਵਾ - ਟੀਕਿਆਂ ਦੀ ਐਮਰਜੈਂਸੀ ਵਰਤੋਂ

ਕੋਰੋਨਾ ਪੂਰੀ ਦੁਨੀਆ ਵਿੱਚ ਤਬਾਹੀ ਮਚਾ ਰਿਹਾ ਹੈ। ਇਸ ਵਾਇਰਸ ਨਾਲ ਨਜਿੱਠਣ ਲਈ ਕਈ ਸਾਰੇ ਦੇਸ਼ ਟੀਕੇ ਬਣਾਉਣ ਵਿੱਚ ਰੁੱਝੇ ਹੋਏ ਹਨ। ਇਸ ਦੌਰਾਨ ਇੱਕ ਰਾਹਤ ਦੀ ਖ਼ਬਰ ਆ ਰਹੀ ਹੈ। ਮੋਡੇਰਨਾ ਕੰਪਨੀ ਨੇ ਕੋਰੋਨਾ ਵਾਇਰਸ ਖ਼ਿਲਾਫ਼ ਆਪਣੀ ਵੈਕਸੀਨ ਨੂੰ 94.5 ਫ਼ੀਸਦੀ ਪ੍ਰਭਾਵਸ਼ਾਲੀ ਦੱਸਿਆ ਹੈ। ਇਸ ਖ਼ਬਰ ਨਾਲ ਇੱਕ ਉਮੀਦ ਦੀ ਕਿਰਨ ਅਮਰੀਕਾ ਅਤੇ ਵਿਸ਼ਵ ਵਿੱਚ ਵੇਖੀ ਜਾ ਸਕਦੀ ਹੈ।

moderna-claims-its-vaccine-is-over-94-percent-effective
ਕੋਰੋਨਾ ਵੈਕਸੀਨ: ਮੋਡੇਰਨਾ ਨੇ ਆਪਣੇ ਟੀਕੇ ਦੇ 94 ਫ਼ੀਸਦੀ ਤੋਂ ਵੱਧ ਪ੍ਰਭਾਵੀ ਹੋਣ ਦਾ ਕੀਤਾ ਦਾਅਵਾ

By

Published : Nov 16, 2020, 9:42 PM IST

ਲੰਡਨ: ਕੋਰੋਨਾ ਵਾਇਰਸ ਖ਼ਿਲਾਫ਼ ਲੜਾਈ ਦੌਰਾਨ ਇਸ ਮਹੀਨੇ ਦੂਜੀ ਵਾਰ ਖੁਸ਼ਖਬਰੀ ਮਿਲੀ ਹੈ। ਮੋਡੇਰਨਾ ਕੰਪਨੀ ਨੇ ਕਿਹਾ ਕਿ ਉਸ ਦਾ ਟੀਕਾ ਸੁਰੱਖਿਆ ਉਪਲਬਧ ਕਰਵਾਉਂਦਾ ਹੈ ਅਤੇ ਜਾਨਲੇਵਾ ਵਾਇਰਸ ਦੇ ਖ਼ਿਲਾਫ਼ 94.5 ਫ਼ੀਸਦੀ ਪ੍ਰਭਾਵਸ਼ਾਲੀ ਹੈ।

ਮੋਡੇਰਨਾ ਨੇ ਕਿਹਾ ਕਿ ਕੰਪਨੀ ਦੇ ਚੱਲ ਰਹੇ ਅਧਿਐਨ ਦੇ ਸ਼ੁਰੂਆਤੀ ਅੰਕੜਿਆਂ ਮੁਤਾਬਕ ਉਨ੍ਹਾਂ ਦਾ ਐਂਟੀ-ਕੋਰੋਨਾ ਵਾਇਰਸ ਟੀਕਾ 94.5 ਫ਼ੀਸਦੀ ਪ੍ਰਭਾਵਸ਼ਾਲੀ ਹੈ।

ਕੋਰੋਨਾ ਵੈਕਸੀਨ: ਮੋਡੇਰਨਾ ਨੇ ਆਪਣੇ ਟੀਕੇ ਦੇ 94 ਫ਼ੀਸਦੀ ਤੋਂ ਵੱਧ ਪ੍ਰਭਾਵੀ ਹੋਣ ਦਾ ਕੀਤਾ ਦਾਅਵਾ

ਇੱਕ ਹਫ਼ਤਾ ਪਹਿਲਾਂ, ਵਿਰੋਧੀ ਕੰਪਨੀ ਫਾਈਜ਼ਰ ਇੰਕ ਨੇ ਵੀ ਆਪਣੇ ਟੀਕੇ ਦੇ ਇਸੇ ਤਰ੍ਹਾਂ ਪ੍ਰਭਾਵਸ਼ਾਲੀ ਹੋਣ ਦਾ ਐਲਾਨ ਕੀਤਾ ਸੀ।

ਇਸ ਘੋਸ਼ਣਾ ਦੇ ਨਾਲ ਦੋਵੇਂ ਕੰਪਨੀਆਂ ਕੁਝ ਹਫਤਿਆਂ ਦੇ ਅੰਦਰ-ਅੰਦਰ ਅਮਰੀਕਾ ਵਿੱਚ ਟੀਕਿਆਂ ਦੀ ਐਮਰਜੈਂਸੀ ਵਰਤੋਂ ਪ੍ਰਾਪਤ ਕਰਨ ਵੱਲ ਵੱਧ ਰਹੀਆਂ ਹਨ।

ਮੋਡੇਰਨਾ ਦੇ ਪ੍ਰਧਾਨ ਡਾ. ਸਟੀਫਨ ਹੋਜ ਨੇ ਇਸ ਦਾ ਸਵਾਗਤ ਕਰਦਿਆਂ ਕਿਹਾ ਕਿ ਦੋ ਵੱਖ-ਵੱਖ ਕੰਪਨੀਆਂ ਦੇ ਮਿਲਦੇ-ਜੁਲਦੇ ਨਤੀਜੇ ਕਾਫ਼ੀ ਤਸੱਲੀ ਭਰੇ ਹਨ।

ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਉਮੀਦ ਕਰਨੀ ਚਾਹੀਦੀ ਹੈ ਕਿ ਇੱਕ ਟੀਕਾ ਅਸਲ ਵਿੱਚ ਇਸ ਮਹਾਂਮਾਰੀ ਨੂੰ ਰੋਕਣ ਵਿੱਚ ਸਫ਼ਲ ਹੋਣ ਜਾ ਰਿਹਾ ਹੈ।

ਹੋਜ ਨੇ ਕਿਹਾ ਕਿ ਇਸ ਸਮੱਸਿਆ ਨੂੰ ਹੱਲ ਕਰਨ ਲਈ ਸਿਰਫ਼ ਇੱਕ ਮੋਡੇਰਨਾ ਹੀ ਨਹੀਂ ਹੋਵੇਗੀ, ਬਲਕਿ ਇਸ ਦੇ ਲਈ ਕਈ ਸਾਰੇ ਟੀਕਿਆਂ ਦੀ ਲੋੜ ਹੈ।

ਜੇ ਅਮਰੀਕਾ ਦਾ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਮੋਡੇਰਨਾ ਜਾਂ ਫਾਈਜ਼ਰ ਕੰਪਨੀ ਦੇ ਟੀਕੇ ਦੀ ਐਮਰਜੈਂਸੀ ਵਰਤੋਂ ਲਈ ਇਜਾਜ਼ਤ ਦਿੰਦਾ ਹੈ, ਤਾਂ ਇਸ ਸਾਲ ਦੇ ਆਖਰ ਤੱਕ ਸੀਮਤ ਸਪਲਾਈ ਹੋਵੇਗੀ।

ABOUT THE AUTHOR

...view details