ਮੈਡਰਿਡ: ਮਸ਼ਹੂਰ ਫੁੱਟਬਾਲ ਖਿਡਾਰੀ ਲਿਓਨਲ ਮੇਸੀ ਨੇ ਐਤਵਾਰ ਨੂੰ ਬਾਰਸੀਲੋਨਾ ਕਲੱਬ ਵੱਲੋਂ ਆਯੋਜਿਤ ਵਿਦਾਈ ਸਮਾਰੋਹ ਵਿੱਚ ਕਿਹਾ, ਕਿ ਉਹ ਆਪਣੀਆਂ ਭਾਵਨਾਵਾਂ ਉੱਤੇ ਕਾਬੂ ਨਹੀਂ ਰੱਖ ਸਕਿਆ। ਇੱਥੇ ਕੈਂਪ ਨੌ ਸਟੇਡੀਅਮ ਵਿੱਚ ਆਯੋਜਿਤ ਪ੍ਰੋਗਰਾਮ ਵਿੱਚ ਮੈਸੀ ਆਪਣੇ ਸੰਬੋਧਨ ਤੋਂ ਪਹਿਲਾਂ ਭਾਵੁਕ ਹੋ ਕੇ ਰੋਣ ਲੱਗ ਪਏ।
ਉਸਨੇ ਕਿਹਾ, ਕਿ ਮੇਰੇ ਲਈ ਇੰਨੇ ਸਾਲ ਬਿਤਾਉਣ ਤੋਂ ਬਾਅਦ ਟੀਮ ਨੂੰ ਛੱਡਣਾ ਬਹੁਤ ਮੁਸ਼ਕਲ ਹੈ, ਮੈਂ ਇਸ ਦੇ ਲਈ ਤਿਆਰ ਨਹੀਂ ਸੀ। ਮੇਸੀ ਨੇ ਕਿਹਾ, ਕਿ ਉਹ ਇਹ ਸੁਣ ਕੇ ਦੁਖੀ ਹੋਏ, ਕਿ ਸਪੈਨਿਸ਼ ਲੀਗ ਦੇ ਵਿੱਤੀ ਨਿਯਮਾਂ ਨੇ ਕਲੱਬ ਦੇ ਨਾਲ ਨਵੇਂ ਇਕਰਾਰਨਾਮੇ 'ਤੇ ਦਸਤਖਤ ਕਰਨਾ ਅਸੰਭਵ ਬਣਾ ਦਿੱਤਾ ਹੈ।