ਵਾਸ਼ਿੰਗਟਨ : ਅਮਰੀਕਾ ਨੇ ਕਿਹਾ ਕਿ ਜੈਸ਼-ਏ-ਮੁਹੰਮਦ ਦੇ ਸਰਗਨਾ ਮਸੂਦ ਅਜ਼ਹਰ ਨੂੰ ਕੌਮਾਂਤਰੀ ਅੱਤਵਾਦੀ ਐਲਾਨਣ ਲਈ ਢੁੱਕਵੇਂ ਸਬੂਤ ਹਨ ਅਤੇ ਅਜਿਹਾ ਨਾ ਹੋਣਾ ਖੇਤਰੀ ਸਥਿਰਤਾ ਅਤੇ ਸ਼ਾਂਤੀ ਲਈ ਖ਼ਤਰਾ ਹੋਵੇਗਾ। ਇਸ ਤੋਂ ਪਹਿਲਾਂ ਸੁਰੱਖਿਆ ਕਮੇਟੀ ਨੇ ਅਜ਼ਹਰ ਨੂੰ ਕੌਮਾਂਤਰੀ ਅੱਤਵਾਦੀ ਐਲਾਨ ਕੀਤੇ ਜਾਣ ਦੀਆਂ ਕੋਸ਼ਿਸ਼ਾਂ ਨੂੰ ਪਾਕਿਸਤਾਨ ਦਾ ਦੋਸਤ ਚੀਨ ਰੋਕ ਚੁੱਕਿਆ ਹੈ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਾਬਰਟ ਪਲਾਡਿਨੋ ਨੇ ਕਿਹਾ ਕਿ, ''ਅਜ਼ਹਰ ਜੈਸ਼-ਏ-ਮਹੁੰਮਦ ਦਾ ਸੰਸਥਾਪਕ ਹੈ ਅਤੇ ਉਸ ਨੂੰ ਸੰਯੁਕਤ ਰਾਸ਼ਟਰ ਵਲੋਂ ਅੱਤਵਾਦੀ ਐਲਾਨੇ ਜਾਣ ਦੇ ਕਾਫ਼ੀ ਕਾਰਨ ਹਨ।