ਹੈਦਰਾਬਾਦ:ਕੇਂਦਰ ਸਰਕਾਰ ਵੱਲੋਂ ਬਣਾਏ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ (Repeal of agricultural laws) ਕਰਵਾਉਣ ਦੀ ਲੜਾਈ ਦੇਸ਼ ਦੇ ਕਿਸਾਨਾਂ ਨੇ ਜਿੱਤ ਲਈ ਹੈ। ਇਸ ਸੰਘਰਸ਼ ਵਿੱਚ ਪੰਜਾਬ ਦੇ ਕਿਸਾਨਾਂ ਦਾ ਅਹਿਮ ਰੋਲ ਰਿਹਾ।
ਜਿੱਥੇ ਲਗਾਤਾਰ ਇੱਕ ਸਾਲ ਤੋਂ ਦਿੱਲੀ ਦੀਆਂ ਹੱਦਾਂ ਤੇ ਲੱਗੇ ਪੱਕੇ ਮੋਰਚਿਆਂ ਵਿੱਚ ਕਿਸਾਨਾਂ ਦੇ ਕਾਫ਼ਲਿਆਂ ਦਾ ਆਉਣ ਜਾਣ ਪੰਜਾਬ ਤੋਂ ਜਾਰੀ ਰਿਹਾ। ਉਥੇ ਕੁੱਝ ਕਿਸਾਨ ਅਜਿਹੇ ਵੀ ਦ੍ਰਿੜ ਇਰਾਦੇ ਵਾਲੇ ਸਨ, ਜੋ 26 ਨਵੰਬਰ 2020 ਨੂੰ ਇੱਕ ਵਾਰ ਦਿੱਲੀ ਮੋਰਚੇ ਵਿੱਚ ਚਲੇ ਗਏ ਅਤੇ ਜਿੱਤ ਤੱਕ ਵਾਪਸ ਘਰ ਨਾ ਮੁੜਨ ਦੀ ਅਰਦਾਸ ਕਰਕੇ ਮੋਰਚੇ ਵਿੱਚ ਡਟ ਗਏ, ਪਰ ਇਸ ਅੰਦੋਲਨ ਦੌਰਾਨ ਬਹੁਤ ਸਾਰੇ ਕਿਸਾਨਾਂ ਨੇ ਸ਼ਹੀਦੀਆਂ ਵੀ ਪਾਈਆ।
ਇਸ ਕਿਸਾਨ ਅੰਦੋਲਨ ਦੀ ਜਿੱਤ ਦੀ ਖੁਸ਼ੀ ਤੇ ਸ਼ਹੀਦੀ ਦੀ ਯਾਦ ਵਿੱਚ ਅਮਰੀਕਾ ਦੇ ਸੂਬੇ ਓਹਾਇਓ ਦੇ ਸ਼ਹਿਰ ਸਿਨਸਿਨਾਟੀ ਦੇ ਗੁਰਦੁਆਰਾ ਸਾਹਿਬ ਗੁਰੂ ਨਾਨਕ ਸੋਸਾਇਟੀ ਆਫ ਗਰੇਟਰ ਸਿਨਸਿਨਾਟੀ ਵਿਖੇ ਸ਼੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਅਮਰੀਕਾ ਵਿੱਚ ਰਹਿੰਦੀਆਂ ਸਿੱਖ ਸੰਗਤਾਂ ਪਹੁੰਚੀਆਂ।
ਇਸ ਦੌਰਾਨ ਹੀ ਅਮਰੀਕਾ ਵਿੱਚ ਰਹਿੰਦੀਆਂ ਸਿੱਖ ਸੰਗਤਾਂ ਸੜਕ ਹਾਦਸੇ ਵਿੱਚ ਮਾਰੇ ਗਏ ਦੀਪ ਸਿੱਧੂ ਦੀ ਆਤਮਾ ਦੀ ਸ਼ਾਂਤੀ ਲਈ ਇੱਕ ਕੈਂਡਰ ਮਾਰਚ ਵੀ ਕੱਢਿਆ ਗਿਆ ਤੇ ਦੌਰਾਨ ਹੀ ਦੀਪ ਸਿੱਧੂ ਦੀ ਆਤਮਾ ਦੀ ਸ਼ਾਂਤੀ ਲਈ ਗੁਰਦੁਆਰਾ ਸਾਹਿਬ ਵਿਖੇ ਸਹਿਜ ਪਾਠ ਵੀ ਅਰੰਭ ਕੀਤੇ ਗਏ, ਜਿਸ ਦਾ ਭੋਗ 27 ਫ਼ਰਵਰੀ ਨੂੰ ਪਵੇਗਾ।
ਇਹ ਵੀ ਪੜੋ:- ਭਾਜਪਾ ਨਾਲ ਗਠਜੋੜ ਨੂੰ ਲੈ ਕੇ ਮਜੀਠੀਆ ਦਾ ਬਿਆਨ, ਕਿਹਾ...