ਵਾਸ਼ਿੰਗਟਨ: ਖੇਤੀ ਕਾਨੂੰਨਾਂ ਨੂੰ ਲੈ ਕੇ ਹੋ ਰਿਹਾ ਵਿਰੋਧ ਪ੍ਰਦਰਸ਼ਨ ਆਏ ਦਿਨ ਇੱਕ ਨਵਾਂ ਮੋੜ ਲੈ ਰਿਹਾ ਹੈ। ਹੁਣ, ਅਮਰੀਕਾ 'ਚ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਨੌਜਵਾਨਾਂ ਨੇ ਮਹਾਤਮਾ ਗਾਂਧੀ ਦੀ ਮੂਰਤੀ ਨਾਲ ਛੇੜਛਾੜ ਕੀਤੀ।
ਅਮਰੀਕਾ ਦੇ ਵੱਖ-ਵੱਖ ਹਿੱਸਿਆਂ ਤੋਂ ਸੈਂਕੜੇ ਸਿੱਖ ਇੱਕਠੇ ਹੋਏ ਤੇ ਖੇਤੀ ਕਾਨੂੰਨਾਂ ਦੇ ਖਿਲਾਫ਼ ਰੋਸ ਮੁਜਾਹਰਾ ਕੀਤਾ। ਵਾਸ਼ਿੰਗਟਨ ਡੀਸੀ 'ਚ ਸਥਿਤ ਭਾਰਤੀ ਦੂਤਾਵਾਸ ਤੱਕ ਕਾਰ ਰੈਲੀ ਕੱਢੀ। ਇਸ ਦੌਰਾਨ ਭਾਰਤ ਵਿਰੋਧੀ ਨਾਅਰੇ ਲਗਾਏ ਤੇ ਖਾਲੀਸਤਾਨ ਪੱਖੀ ਨਾਅਰੇ ਲੱਗੇ। ਉਨ੍ਹਾਂ ਨੇ ਹੱਥ 'ਚ ਭਾਰਤ ਵਿਰੋਧੀ ਪੋਸਟਰ ਤੇ ਖਾਲਿਸਤਾਨੀ ਝੰਡੇ ਫੜੇ ਹੋਏ ਸੀ। ਕੁੱਝ ਸ਼ਰਾਰਤੀ ਅਨਸਰਾਂ ਨੇ ਮਹਾਤਮਾ ਗਾਂਧੀ ਦੀ ਮੂਰਤੀ 'ਤੇ ਇੱਕ ਪੋਸਟਰ ਚਿੱਪਕਾ ਦਿੱਤਾ ਤੇ ਖਾਲਿਸਤਾਨੀ ਝੰਡਾ ਪਾ ਦਿੱਤਾ।