ਵਾਸ਼ਿੰਗਟਨ: ਅਮਰੀਕੀ ਚੋਣ ਵਿੱਚ ਅਹਿਮ ਕਿਰਦਾਰ ਅਦਾ ਕਰਨ ਵਾਲੀ ਭਾਰਤੀ ਮੁਲ ਦੀ ਕਮਲਾ ਹੈਰਿਸ ਨੇ ਅਮਰੀਕਾ ਦੇ ਲੋਕਾਂ ਦਾ ਧੰਨਵਾਦ ਕਰਨ ਲਈ ਆਪਣੀ ਤੇ ਆਪਣੇ ਪਰਿਵਾਰ ਦਾ ਪਸੰਦੀਦਾ ਪਕਵਾਨ ਬਣਾਉਣ ਦੀ ਵਿਧੀ ਸਾਂਝੀ ਕੀਤੀ ਹੈ।
ਕਮਲਾ ਨੇ ਆਪਣੇ ਸ਼ੋਸਲ ਮੀਡੀਆ ਹੈਂਡਲ 'ਤੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ, "ਮੁਸ਼ਕਲ ਸਮਿਆਂ ਦੌਰਾਨ ਮੈਂ ਹਮੇਸ਼ਾਂ ਖਾਣਾ ਪਕਾਉਣ ਵੱਲ ਜਾਂਦੀ ਹਾਂ। ਇਸ ਸਾਲ, ਮੈਂ ਆਪਣੇ ਪਰਿਵਾਰ ਦੀ ਇੱਕ ਮਨਪਸੰਦ ਥੈਂਕਸਗਿਵਿੰਗ (THANKSGIVING) ਪਕਵਾਨਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਸੀ। ਮੈਂ ਆਸ ਕਰਦੀ ਹਾਂ ਜਦੋਂ ਵੀ ਤੁਸੀਂ ਇਸ ਨੂੰ ਜ਼ਿੰਦਗੀ ਵਿੱਚ ਬਣਾਉਣ ਦੇ ਯੋਗ ਹੋਵੋਗੇ, ਇਹ ਤੁਹਾਨੂੰ ਉਨੀ ਹੀ ਖੁਸ਼ੀ ਪ੍ਰਦਾਨ ਕਰੇਗੀ ਜਿੰਨਾ ਇਹ ਮੈਨੂੰ ਲਿਆਉਂਦਾ ਹੈ- ਇਥੋਂ ਤਕ ਕਿ ਜਦੋਂ ਮੈਂ ਉਨ੍ਹਾਂ ਨੂੰ ਪਿਆਰ ਕਰਦੀ ਹਾਂ।
ਕਮਲਾ ਹੈਰਿਸ ਨੇ ਧੰਨਵਾਦ ਕਰਨ ਲਈ ਆਪਣੇ ਮਨਪਸੰਦ ਖਾਣੇ ਦੀ ਤਸਵੀਰ ਅਤੇ ਵੀਡੀਓ ਵੀ ਆਪਣੇ ਪ੍ਰਸ਼ੰਸਕਾਂ ਨਾਲ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਹ ਤੇ ਉਨ੍ਹਾਂ ਦਾ ਪਰਿਵਾਰ ਥੈਂਕਸਗਿਵਿੰਗ 'ਤੇ ਕੌਰਨਬਰੇਡ ਡਰੈਸਿੰਗ ਡਿਸ਼ ਨੂੰ ਖਾਣਾ ਬਹੁਤ ਪਸੰਦ ਕਰਦਾ ਹੈ।
ਇਨ੍ਹਾਂ ਹੀ ਨਹੀਂ ਕਮਲਾ ਨੇ ਇਸ ਰੈਸਿਪੀ ਨੂੰ ਘਰ ਵਿੱਚ ਹੀ ਤਿਆਰ ਕਰਨ ਦੀ ਇਸ ਦੀ ਵਿਧੀ ਵੀ ਸਾਂਝੀ ਕੀਤੀ ਹੈ। ਕਮਲਾ ਨੇ ਲੜੀਵਾਰ ਪੋਸਟ ਕਰਦੇ ਹੋਏ ਪੂਰੀ ਜਾਣਕਾਰੀ ਸਾਂਝੀ ਕੀਤੀ ਹੈ।