ਪੰਜਾਬ

punjab

ETV Bharat / international

ਮੈਕਸੀਕੋ: ਪੱਤਰਕਾਰ ਦਾ ਗੋਲੀ ਮਾਰ ਕੇ ਕਤਲ, ਸੜਕ 'ਤੇ ਮਿਲੀ ਲਾਸ਼ - ਅਪਰਾਧ

ਮੈਕਸੀਕੋ ਦੇ ਸਿਊਡਾਡ ਵਾਰਜ ਵਿੱਚ ਇੱਕ ਟੈਲੀਵੀਜਨ ਪੱਤਰਕਾਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਵੀਰਵਾਰ ਨੂੰ ਪੱਤਰਕਾਰ ਆਰਟੂਰੋ ਐਲਬਾ ਮਦੀਨਾ ਦੀ ਲਾਸ਼ ਸੜਕ 'ਤੇ ਪਈ ਮਿਲੀ। ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਕਿਸੇ ਪੱਤਰਕਾਰ ਦੀ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ, ਇਸ ਸਾਲ ਮੈਕਸੀਕੋ ਵਿੱਚ ਸੱਤ ਦੇ ਕਰੀਬ ਪੱਤਰਕਾਰ ਮਾਰੇ ਜਾ ਚੁੱਕੇ ਹਨ।

ਤਸਵੀਰ
ਤਸਵੀਰ

By

Published : Oct 31, 2020, 7:22 PM IST

ਮੈਕਸੀਕੋ ਸਿਟੀ: ਮੈਕਸੀਕੋ ਦੇ ਸਰਹੱਦੀ ਸ਼ਹਿਰ ਸਿਊਡਾਡ ਵਾਰਜ ਵਿੱਚ ਇੱਕ ਟੈਲੀਵਿਜ਼ਨ ਪੱਤਰਕਾਰ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉੱਤਰ ਦਿੱਤਾ ਗਿਆ। ਸਰਕਾਰੀ ਵਕੀਲਾਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਚਿਹੁਆਹੁਆ ਰਾਜ ਦੇ ਸਰਕਾਰੀ ਵਕੀਲਾਂ ਨੇ ਕਿਹਾ ਕਿ ਪੱਤਰਕਾਰ ਆਰਟੂਰੋ ਐਲਬਾ ਮਦੀਨਾ ਦੀ ਲਾਸ਼ ਵੀਰਵਾਰ ਨੂੰ ਸੜਕ ‘ਤੇ ਮਿਲੀ ਸੀ, ਉਸ ਨੂੰ ਗੋਲੀ ਮਾਰ ਦਿੱਤੀ ਗਈ ਸੀ।

ਉਨ੍ਹਾਂ ਕਿਹਾ ਕਿ ਪੱਤਰਕਾਰ ਦੀ ਹੱਤਿਆ ਵਿੱਚ ਘੱਟੋ ਘੱਟ ਦੋ ਹਮਲਾਵਰ ਸ਼ਾਮਿਲ ਸਨ। ਸਰਕਾਰੀ ਵਕੀਲਾਂ ਨੇ ਦੋਸ਼ੀਆਂ ਨੂੰ ਸਜਾ ਦਿਵਾਉਣ ਦਾ ਵਾਅਦਾ ਕੀਤਾ ਹੈ।

ਅਪਰਾਧ ਅਤੇ ਹਿੰਸਾ ਬਾਰੇ ਕੀਤੀ ਸੀ ਰਿਪੋਰਟਿੰਗ

ਸਰਕਾਰੀ ਵਕੀਲਾਂ ਨੇ ਕਿਹਾ ਕਿ ਮਦੀਨਾ ਇੱਕ ਟੀਵੀ ਐਂਕਰ ਵਜੋਂ ਕੰਮ ਕਰਦੀ ਸੀ ਅਤੇ ਸਥਾਨਕ ਕਾਲਜ ਵਿੱਚ ਬੁਲਾਰੇ ਵਜੋਂ ਵੀ ਸੇਵਾ ਨਿਭਾ ਚੁੱਕੇ ਸਨ। ਸਥਾਨਕ ਮੀਡੀਆ ਰਿਪੋਰਟਾਂ ਦੇ ਅਨੁਸਾਰ, ਉਹ ਮਲਟੀਮੀਡੀਆ ਸਟੂਡੀਓ 'ਤੇ ਸ਼ੋਅ ਲੈ ਕੇ ਆਇਆ ਸੀ ਅਤੇ ਉਸ ਨੇ ਅਪਰਾਧ ਅਤੇ ਹਿੰਸਾ ਉੱਤੇ ਰਿਪੋਰਟਿੰਗ ਕੀਤੀ ਸੀ।

20 ਸਾਲਾਂ ਵਿੱਚ 140 ਤੋਂ ਵੱਧ ਪੱਤਰਕਾਰਾਂ ਦੀ ਹੱਤਿਆ

ਪੱਤਰਕਾਰਾਂ ਦੀ ਸੁਰੱਖਿਆ ਨਾਲ ਜੁੜੀ ਇੱਕ ਕਮੇਟੀ ਨੇ ਇਸ ‘ਵਹਿਸ਼ੀਆਨਾ ਕਤਲ’ ਦੀ ਨਿਖੇਧੀ ਕਰਦਿਆਂ ਪ੍ਰਸ਼ਾਸਨ ਤੋਂ ਤੁਰੰਤ ਪਾਰਦਰਸ਼ੀ ਜਾਂਚ ਦੀ ਮੰਗ ਕੀਤੀ ਹੈ। ਇਸ ਸਾਲ ਮੈਕਸੀਕੋ ਵਿੱਚ ਸੱਤ ਪੱਤਰਕਾਰ ਮਾਰੇ ਜਾ ਚੁੱਕੇ ਹਨ ਅਤੇ ਪਿਛਲੇ 20 ਸਾਲਾਂ ਵਿੱਚ ਇੱਥੇ 140 ਤੋਂ ਵੱਧ ਪੱਤਰਕਾਰ ਮਾਰੇ ਜਾ ਚੁੱਕੇ ਹਨ।

ABOUT THE AUTHOR

...view details