ਵਾਸ਼ਿੰਗਟਨ: ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਡੈਮੋਕ੍ਰੇਟ ਪਾਰਟੀ ਦੇ ਉਮੀਦਵਾਰ ਜੋਅ ਬਾਈਡਨ ਨੇ ਟਰੰਪ ਨੂੰ ਕਰਾਰੀ ਹਾਰ ਦਿੱਤੀ ਹੈ। ਵਾਇਟ ਹਾਊਸ ਦੀ ਰੇਸ ਜਿੱਤਣ ਤੋਂ ਬਾਅਦ ਬਾਇਡਨ ਨੇ ਆਪਵੇ ਟਵੀਟਰ 'ਤੇ ਲਿਖਿਆ 'ਚੁਣਿਆ ਗਿਆ ਰਾਸ਼ਟਰਪਤੀ'। ਇਸ ਤੋਂ ਪਹਿਲਾਂ ਉਨ੍ਹਾਂ ਦੀ ਪ੍ਰੋਫਾਇਲ 'ਤੇ ਉਨ੍ਹਾਂ ਦੀ ਪਛਾਣ ਉਪ ਰਾਸ਼ਟਰਪਤੀ ਵਜੋਂ ਸੀ। ਉਨ੍ਹਾਂ ਦੀ ਵੈਬਸਾਇਟ 'ਤੇ ਵੀ ਤੁਰੰਤ ਲਿਖਿਆ ਗਿਆ "ਸਾਰੇ ਅਮੇਰਿਕਿਆਂ ਦਾ ਰਾਸ਼ਟਰਪਤੀ"।
ਬਾਇਡਨ ਨੇ ਟਵੀਟ ਕੀਤਾ," ਅਮਰੀਕਾ, ਤੁਸੀਂ ਸਾਡੇ ਮਹਾਨ ਦੇਸ਼ ਦੀ ਅਗਵਾਈ ਕਰਨ ਲਈ ਮੈਨੂੰ ਚੁਣਿਆ, ਇਸ ਨਾਲ ਮੈਂ ਸਤਿਕਾਰ ਮਹਿਸੂਸ ਕਰ ਰਿਹਾ ਹਾਂ। ਉਨ੍ਹਾਂ ਕਿਹਾ ਕਿ ਅੱਗੇ ਦਾ ਕੰਮ ਔਖਾ ਜ਼ਰੂਰ ਹੈ ਪਰ ਮੈਂ ਤੁਹਾਨੂੰ ਵਾਅਦਾ ਕਰਦਾ ਹਾਂ, ਮੈਂ ਸਾਰੇ ਅਮਰੀਕਿਆਂ ਦਾ ਰਾਸ਼ਟਰਪਤੀ ਬਣਾਂਗਾਂ। ਤੁਸੀਂ ਜੋ ਮੇਰੇ 'ਤੇ ਭਰੋਸਾ ਦਿਖਾਇਆ ਹੈ, ਮੈਂ ਉਸਨੂੰ ਕਾਇਮ ਰਖਾਂਗਾਂ।