ਪੰਜਾਬ

punjab

ETV Bharat / international

ਰਾਸ਼ਟਰਪਤੀ ਬਣਿਆ ਤਾਂ ਰੱਦ ਕਰਾਂਗਾ H-1B ਵੀਜ਼ਾ ਲਾਗੂ ਪਾਬੰਦੀਆਂ- ਜੋ ਬਿਡੇਨ

ਅਮਰੀਕਾ 'ਚ ਡੈਮੋਕ੍ਰੇਟਿਕ ਪਾਰਟੀ ਤੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋ ਬਿਡੇਨ ਨੇ ਇੱਕ ਵੱਡਾ ਬਿਆਨ ਦਿੱਤਾ ਹੈ। ਬਿਡੇਨ ਨੇ ਆਪਣੇ ਬਿਆਨ 'ਚ ਕਿਹਾ ਕਿ ਜੇਕਰ ਉਹ ਚੋਣਾਂ ਜਿੱਤ ਕੇ ਰਾਸ਼ਟਰਪਤੀ ਬਣਨਗੇ ਤਾਂ ਉਹ H-1B ਵੀਜ਼ਾ 'ਤੇ ਟਰੰਪ ਵੱਲੋਂ ਲਾਈਆਂ ਪਾਬੰਦੀਆਂ ਨੂੰ ਰੱਦ ਕਰ ਦੇਣਗੇ।

ਰੱਦ ਕਰਾਂਗਾ H-1B ਵੀਜ਼ਾ ਲਾਗੂ ਪਾਬੰਦੀਆਂ- ਜੋ ਬਿਡੇਨ
ਰੱਦ ਕਰਾਂਗਾ H-1B ਵੀਜ਼ਾ ਲਾਗੂ ਪਾਬੰਦੀਆਂ- ਜੋ ਬਿਡੇਨ

By

Published : Jul 3, 2020, 1:33 PM IST

ਵਾਸ਼ਿੰਗਟਨ : ਅਮਰੀਕਾ ਦੀ ਡੈਮੋਕ੍ਰੇਟਿਕ ਪਾਰਟੀ ਤੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋ ਬਿਡੇਨ ਨੇ H-1B ਵੀਜ਼ਾ ਬਾਰੇ ਇੱਕ ਬਿਆਨ ਦਿੱਤਾ ਹੈ। ਆਪਣੇ ਬਿਆਨ ਵਿੱਚ ਜੋ ਬਿਡੇਨ ਨੇ ਆਖਿਆ ਕਿ ਜੇਕਰ ਉਹ ਨਵੰਬਰ ਵਿੱਚ ਚੋਣ ਜਿੱਤ ਕੇ ਰਾਸ਼ਟਰਪਤੀ ਬਣੇ ਤਾਂ ਸਭ ਤੋਂ ਪਹਿਲਾਂ ਭਾਰਤੀ ਆਈਟੀ ਪੇਸ਼ੇਵਰਾਂ ਵਿਚਾਲੇ ਸਭ ਤੋਂ ਮਸ਼ਹੂਰ H-1B ਵੀਜ਼ਾ 'ਤੇ ਅਸਥਾਈ ਤੌਰ 'ਤੇ ਲਾਗੂ ਕੀਤੀ ਗਈ ਪਾਬੰਦੀਆਂ ਨੂੰ ਖ਼ਤਮ ਕਰ ਦੇਣਗੇ। ਟਰੰਪ ਪ੍ਰਸ਼ਾਸਨ ਵਿੱਚ 23 ਜੂਨ ਤੋਂ ਐਚ-1ਬੀ ਵੀਜ਼ਾ ਤੇ ਹੋਰ ਵਿਦੇਸ਼ੀ ਕਾਰਜ ਵੀਜ਼ੇ ਨੂੰ 2020 ਦੇ ਅਖੀਰ ਤੱਕ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਗਿਆ ਹੈ।

ਜੋ ਬਿਡੇਨ ਨੇ ਐਨ.ਬੀ.ਸੀ ਨਿਊਜ਼ ਵੱਲੋਂ ਏਸ਼ੀਆਈ-ਅਮਰੀਕੀ ਤੇ ਪ੍ਰਸ਼ਾਂਤ ਟਾਪੂ ਸਮੂਹ ਦੇ ਲੋਕਾਂ ਦੇ ਮੁੱਦਿਆਂ ਆਯੋਜਿਤ ਕੀਤੀ ਗਈ ਇੱਕ ਡਿਜੀਟਲ ਟਾਊਨ ਹਾਲ ਬੈਠਕ 'ਚ ਹਿੱਸਾ ਲਿਆ। ਇਸ ਬੈਠਕ ਵਿੱਚ ਬਿਡੇਨ ਐਚ-1ਬੀ ਵੀਜ਼ਾ ਧਾਰਕਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਬਿਡੇਨ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਨੇ ਇਸ ਸਾਲ ਦੇ ਬਾਕੀ ਸਮੇਂ ਲਈ ਐਚ-1 ਬੀ ਵੀਜ਼ਾ ਖ਼ਤਮ ਕਰ ਦਿੱਤਾ ਪਰ ਮੇਰੇ ਪ੍ਰਸ਼ਾਸਨ 'ਚ ਅਜਿਹਾ ਨਹੀਂ ਹੋਵੇਗਾ।

ਉਨ੍ਹਾਂ ਆਖਿਆ ਕਿ 'ਕੰਪਨੀ ਵੀਜ਼ਾ' ਉੱਤੇ ਲੋਕਾਂ ਨੇ ਇਸ ਦੇਸ਼ ਦਾ ਨਿਰਮਾਣ ਕੀਤਾ ਹੈ। 'ਉਨ੍ਹਾਂ ਅੱਗੇ ਕਿਹਾ ਕਿ ਮੈਂ (ਕਾਰਜਕਾਲ ਦੇ) ਪਹਿਲੇ ਦਿਨ 1.1 ਕਰੋੜ ਦਸਤਾਵੇਜ਼ ਰਹਿਤ ਪ੍ਰਵਾਸੀਆਂ ਦੀ ਨਾਗਰਿਕਤਾ ਦੇ ਰਾਹ ਨੂੰ ਸੌਖਾ ਕਰਨ ਲਈ ਇੱਕ ਵਿਧਾਇਕ ਇਮੀਗ੍ਰੇਸ਼ਨ ਸੁਧਾਰ ਬਿੱਲ ਕਾਂਗਰਸ ਨੂੰ ਭੇਜਾਂਗਾ। ਉਨ੍ਹਾਂ ਨੇ ਟਰੰਪ ਦੀਆਂ ਇਮੀਗ੍ਰੇਸ਼ਨ ਨੀਤੀਆਂ ਨੂੰ ਬੇਰਹਿਮ ਦੱਸਿਆ।" ਭਾਰਤ ਨੂੰ 'ਕੁਦਰਤੀ ਭਾਈਵਾਲ' ਦੱਸਦਿਆਂ ਬਿਡੇਨ ਨੇ ਇਹ ਵੀ ਕਿਹਾ ਕਿ ਜੇ ਉਹ ਚੋਣਾਂ ਜਿੱਤ ਜਾਂਦੇ ਹਨ ਤਾਂ ਉਹ ਭਾਰਤ ਨਾਲ ਸਬੰਧ ਮਜ਼ਬੂਤ ਕਰੇਗਾ ਅਤੇ ਇਹ ਮੇਰੀ ਪਹਿਲੀ ਤਰਜੀਹ ਹੋਵੇਗੀ।"

ਇੰਡੋ-ਅਮੈਰੀਕਨ ਸਿਵਲ ਪਰਮਾਣੂ ਸਮਝੌਤੇ ਦੀ ਭੂਮਿਕਾ 'ਤੇ ਹੈ ਮਾਣ

ਜਦੋਂ ਬਿਡੇਨ ਕੋਲੋਂ ਭਾਰਤ-ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਜਵਾਬ ਦਿੰਦੇ ਹੋਏ ਕਿਹਾ ਕਿ- ਭਾਰਤ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਲਈ “ਸਾਡੀ ਰਣਨੀਤੀ 'ਚ ਰਣਨੀਤਕ ਸਾਂਝ ਜ਼ਰੂਰੀ ਹੈ।” ਉਪ ਰਾਸ਼ਟਰਪਤੀ ਵਜੋਂ ਆਪਣੇ ਅੱਠ ਸਾਲਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਆਖਿਆ ਕਿ ਲਗਭਗ ਇੱਕ ਦਹਾਕੇ ਪਹਿਲਾਂ ਸਾਡੇ ਪ੍ਰਸ਼ਾਸਨ ਵਿੱਚ ਅਮਰੀਕਾ-ਭਾਰਤ ਨਾਗਰਿਕ ਪਰਮਾਣੂ ਸਮਝੌਤੇ ਕਰਵਾਉਣ ਲਈ ਨਿਭਾਈ ਗਈ ਭੂਮਿਕਾ ’ਤੇ ਮੈਨੂੰ ਮਾਣ ਹੈ, ਜੋ ਕਿ ਇੱਕ ਵੱਡਾ ਸਮਝੌਤਾ ਹੈ।

ABOUT THE AUTHOR

...view details