ਨਿਊਯਾਰਕ: ਅਮਰੀਕੀ ਰਾਸ਼ਟਰਪਤੀ ਚੋਣਾਂ ’ਚ ਜਿੱਤ ਹਾਸਲ ਕਰਕੇ ਜੋਅ ਬਾਇਡਨ ਅਮਰੀਕਾ ਦੇ 64ਵੇਂ ਰਾਸ਼ਟਰਪਤੀ ਬਣਨ ਜਾ ਰਹੇ ਹਨ। ਇਸ ਤੋਂ ਪਹਿਲਾਂ ਜੋਅ ਬਾਇਡਨ ਅਮਰੀਕਾ ਦੀ 231 ਸਾਲ ਪੁਰਾਣੀ ਪਰੰਪਰਾ ਨੂੰ ਤੋੜ ਕੇ ਨਵਾਂ ਇਤਿਹਾਸ ਸਿਰਜਣ ਜਾ ਰਹੇ ਹਨ। ਅਜਿਹਾ ਪਹਿਲੀ ਵਾਰ ਹੋਵੇਗਾ ਜਦੋਂ ਦੇਸ਼ ਦੀ ਪਹਿਲੀ ਮਹਿਲਾ, ਜੋ ਪਤੀ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਵੀ ਆਪਣੀ ਪੁਰਾਣੀ ਨੌਕਰੀ ਨੂੰ ਜਾਰੀ ਰੱਖੇਗੀ।
ਜਿਲ ਨਾਰਦਨ ਵਰਜੀਨੀਆ ਕਮਿਊਨਿਟੀ ਕਾਲਜ ਵਿੱਚ ਅੰਗਰੇਜ਼ੀ ਦੀ ਪ੍ਰੋਫੈਸਰ ਹੈ। ਉਹ ਸਾਲ 2009 ਤੋਂ ਉਥੇ ਪੜ੍ਹਾ ਰਹੀ ਹੈ। ਜਦੋਂ ਬਾਇਡਨ ਬਰਾਕ ਓਬਾਮਾ ਦੇ ਸ਼ਾਸਨ ਅਧੀਨ ਦੇਸ਼ ਦੇ ਉਪ ਰਾਸ਼ਟਰਪਤੀ ਸਨ, ਉਸ ਵੇਲੇ ਵੀ ਉਨ੍ਹਾਂ ਨੇ ਪ੍ਰੋਫੈਸਰ ਵਜੋਂ ਆਪਣੀ ਨੌਕਰੀ ਜਾਰੀ ਰੱਖੀ ਸੀ।