ਵਾਸ਼ਿੰਗਟਨ: ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡਨ ਦੀ ਸੱਜੀ ਲੱਤ ਦੀਆਂ ਮਾਸਪੇਸ਼ੀਆਂ 'ਚ ਦਰਦ ਦੀ ਸਮੱਸਿਆ ਹੋ ਗਈ ਹੈ। ਇਹ ਜਾਣਕਾਰੀ ਅਧਿਕਾਰੀਆਂ ਵੱਲੋਂ ਐਤਵਾਰ ਨੂੰ ਦਿੱਤੀ ਗਈ।
ਬਾਈਡਨ ਦਾ ਇਲਾਜ ਕਰ ਰਹੇ ਡਾਕਟਰ ਕੇਵਿਨ ਓ-ਕੌਨੋਰ ਨੇ ਕਿਹਾ ਕਿ ਐਕਸ-ਰੇ ਕਰਵਾਉਣ 'ਤੇ ਪਤਾ ਲੱਗਾ ਕਿ ਹੱਡੀ ਨਹੀਂ ਟੁੱਟੀ। ਉਨ੍ਹਾਂ ਦੀ ਇੱਕ ਹੋਰ ਜਾਂਚ ਕਰਵਾਈ ਜਾਵੇਗੀ। ਸ਼ਨੀਵਾਰ ਨੂੰ ਆਪਣੇ ਪਾਲਤੂ ਕੁੱਤੇ 'ਮੇਜਰ' ਨਾਲ ਖੇਡਦੇ ਹੋਏ,ਬਾਈਡਨ ਦਾ ਪੈਰ ਫਿਸਲ ਗਿਆ ਤੇ ਉਹ ਜ਼ਖਮੀ ਹੋ ਗਏ। ਉਨ੍ਹਾਂ ਦਾ ਗਿੱਟਾ ਮੁੜ ਗਿਆ। ਇਸ ਤੋਂ ਬਾਅਦ,ਹੱਡੀਆਂ ਦੇ ਮਾਹਰ ਡਾਕਟਰ ਵੱਲੋਂ ਉਨ੍ਹਾਂ ਦੀ ਜਾਂਚ ਕੀਤੀ ਗਈ।