ਪੰਜਾਬ

punjab

ETV Bharat / international

ਜੋਅ ਬਾਇਡਨ ਤੇ ਕਮਲਾ ਹੈਰਿਸ 'ਪਰਸਨ ਆਫ ਦ ਈਅਰ 2020' - ਜੋ ਬਾਇਡਨ

ਟਾਇਸ ਮਾਗਜ਼ੀਨ ਨੇ ਅਮਰੀਕਾ ਦੇ ਨਵ ਨਿਰਵਾਚਿਤ ਰਾਸ਼ਟਰਪਤੀ ਜੋਅ ਬਾਇਡਨ ਤੇ ਉਪ ਰਾਸ਼ਟਰਪਤੀ ਨੂੰ 'ਪਰਸਨ ਆਫ ਦ ਈਅਰ 2020' ਚੁਣ ਕੇ ਮਾਨ ਸਮਾਨ ਬਖ਼ਸ਼ਿਆ ਹੈ।

ਜੋਅ ਬਾਇਡਨ ਤੇ ਕਮਲਾ ਹੈਰਿਸ 'ਪਰਸਨ ਆਫ ਦ ਈਅਰ 2020'
ਜੋਅ ਬਾਇਡਨ ਤੇ ਕਮਲਾ ਹੈਰਿਸ 'ਪਰਸਨ ਆਫ ਦ ਈਅਰ 2020'

By

Published : Dec 12, 2020, 7:50 AM IST

ਵਾਸ਼ਿੰਗਟਨ: ਟਾਇਮ ਮੈਗਜ਼ੀਨ ਨੇ 'ਪਰਸਨ ਆਫ ਦ ਈਅਰ 2020' ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਜੋਅ ਬਾਇਡਨ ਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਚੁਣਿਆ ਹੈ। ਜ਼ਿਕਰਯੋਗ ਹੈ ਕਿ ਜੋਅ ਬਾਇਡਨ ਨੇ ਟਰੰਪ ਨੂੰ ਚੋਣਾਂ ਵਿੱਚ ਹਰਾਇਆ ਹੈ ਤੇ ਕਮਲਾ ਹੈਰਿਸ ਪਹਿਲੀ ਗ਼ੈਰ ਗੋਰੀ ਤੇ ਪਹਿਲੀ ਦੱਖਣੀ ਏਸ਼ਿਆਈ ਉਪ ਰਾਸ਼ਟਰਪਤੀ ਬਣੀ ਹੈ। ਦੱਸ ਦਈਏ ਕਿ 2016 'ਚ ਟਰੰਪ ਨੂੰ 'ਪਰਸਨ ਆਫ ਦ ਈਅਰ' ਚੁਣਿਆ ਸੀ।

ਅਮਰੀਕਾ 'ਚ ਤਬਦੀਲੀ ਲਈ

'ਟਾਇਮ' ਦੇ ਸੰਪਾਦਕ ਐਡਵਰਡ ਫੇਲਸੈਂਥਨ ਦਾ ਕਹਿਣਾ ਹੈ," ਅਮਰੀਕੀ ਸਟੋਰੀ 'ਚ ਤਬਦੀਲੀ ਲਈ, ਵੱਖਵਾਦੀ ਏਜੰਡੇ ਤੋਂ ਜ਼ਿਆਦਾ ਹਮਦਰਦੀ ਦੀ ਤਾਕਤ ਦਿਖਾਉਣ ਤੇ ਉਮੀਦ ਦੀ ਨਜ਼ਰੀਆ ਪੇਸ਼ ਕਰਨ ਲਈ ਉਨ੍ਹਾਂ ਨੂੰ ਚੁਣਿਆ ਗਿਆ ਹੈ।"

'ਪਰਸਨ ਆਫ ਦ ਈਅਰ' ਦੀ ਪਰੰਪਰਾ

ਟਾਇਮ ਮੈਗਜ਼ੀਨ ਨੇ ਇਸ ਦੀ ਸ਼ੁਰੂਆਤ 1927 'ਚ ਸਭ ਤੋਂ ਪ੍ਰਭਾਵਸ਼ਾਲੀ ਵਿਅਕਤੀ ਦੀ ਚੋਣ ਕਰਕੇ ਕੀਤੀ ਸੀ। ਜਿਸਦਾ ਨਾਂਅ 'ਮੈਨ ਆਫ ਦ ਈਅਰ' ਰੱਖਿਆ ਗਿਆ। ਬਾਅਦ 'ਚ ਨਾਂਅ ਬਦਲ ਕੇ ਇਸਦਾ 'ਪਰਸਨ ਆਫ ਦ ਈਅਰ' ਰੱਖਿਆ ਗਿਆ। ਅਡੌਲਫ ਹਿਟਲਰ ਵੀ 1938 'ਚ 'ਮੈਨ ਆਫ ਦ ਈਅਰ' ਰਹਿ ਚੁੱਕੇ ਹਨ।

ABOUT THE AUTHOR

...view details