ਅਮਰੀਕਾ : ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਮੰਗਲਵਾਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ ਦੇ ਸਾਲਾਨਾ ਉੱਚ-ਪੱਧਰੀ ਸੈਸ਼ਨ ਦੇ ਦੌਰਾਨ ਗਲੋਬਲ ਹਮਰੁਤਬਾ ਨਾਲ ਦੁਵੱਲੀ ਮੀਟਿੰਗਾਂ ਕੀਤੀਆਂ, ਜਿਸ ਦੌਰਾਨ ਅਫਗਾਨਿਸਤਾਨ ਅਤੇ ਹਿੰਦ-ਪ੍ਰਸ਼ਾਂਤ ਨਾਲ ਜੁੜੇ ਮੁੱਦਿਆਂ 'ਤੇ ਚਰਚਾ ਕੀਤੀ ਗਈ। ਜੈਸ਼ੰਕਰ, ਸੰਯੁਕਤ ਰਾਸ਼ਟਰ ਮਹਾਸਭਾ ਦੇ 76 ਵੇਂ ਸੈਸ਼ਨ ਵਿੱਚ ਹਿੱਸਾ ਲੈਣ ਲਈ ਸੋਮਵਾਰ ਨੂੰ ਇੱਥੇ ਪਹੁੰਚੇ ਜੈਸ਼ੰਕਰ ਨੇ ਆਪਣੇ ਦਿਨ ਦੀ ਸ਼ੁਰੂਆਤ ਫਰਾਂਸ ਦੇ ਯੂਰਪ ਅਤੇ ਵਿਦੇਸ਼ ਮਾਮਲਿਆਂ ਦੇ ਮੰਤਰੀ ਜੀਨ-ਯਵੇਸ ਲੇ ਡ੍ਰੀਅਨ ਨਾਲ ਮੁਲਾਕਾਤ ਨਾਲ ਕੀਤੀ।
ਉਨ੍ਹਾਂ ਨੇ ਮੰਗਲਵਾਰ ਨੂੰ ਟਵੀਟ ਕੀਤਾ, 'ਦਿਨ ਦੀ ਸ਼ੁਰੂਆਤ ਸਾਡੇ ਰਣਨੀਤਕ ਭਾਈਵਾਲ ਫਰਾਂਸ ਨਾਲ ਹੋਈ। ਵਿਦੇਸ਼ ਮੰਤਰੀ ਜੀਨ-ਯਵੇਸ ਡ੍ਰੀਅਨ ਦੇ ਨਾਲ ਅਫਗਾਨਿਸਤਾਨ, ਹਿੰਦ-ਪ੍ਰਸ਼ਾਤ ਅਤੇ ਸਮਕਾਲੀ ਮੁੱਦੇ 'ਤੇ ਵਿਆਪਕ ਚਰਚਾ ਕੀਤੀ। ਭਾਰਤ ਅਤੇ ਫਰਾਂਸ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਮਜ਼ਬੂਤ ਭਾਈਵਾਲ ਹਨ।
ਇਸ ਤੋਂ ਬਾਅਦ ਉਨ੍ਹਾਂ ਨੇ ਈਰਾਨ ਦੇ ਵਿਦੇਸ਼ ਮੰਤਰੀ ਐਚ ਅਮੀਰ ਅਬਦੁੱਲਾਹੀਆਨ ਨਾਲ ਦੁਵੱਲੀ ਮੀਟਿੰਗ ਕੀਤੀ। ਉਨ੍ਹਾਂ ਨੇ ਟਵੀਟ ਕੀਤਾ, 'ਈਰਾਨ ਦੇ ਵਿਦੇਸ਼ ਮੰਤਰੀ ਐਚ ਅਮੀਰ ਅਬਦੁੱਲਾਯਾਨ ਨੂੰ ਦੁਬਾਰਾ ਮਿਲ ਕੇ ਚੰਗਾ ਲੱਗਿਆ। ਦੁਵੱਲੇ ਸਹਿਯੋਗ ਨੂੰ ਮਜ਼ਬੂਤ ਕਰਨ ਬਾਰੇ ਸਾਡੀ ਗੱਲਬਾਤ ਜਾਰੀ ਰਹੀ।
ਜੈਸ਼ੰਕਰ ਨੇ ਯੂਐਨਜੀਏ ਦੇ ਮੌਕੇ ਸੰਯੁਕਤ ਰਾਸ਼ਟਰ ਦੇ ਮੁੱਖ ਦਫ਼ਤਰ ਵਿਖੇ ਮਿਸਰ ਦੇ ਵਿਦੇਸ਼ ਮੰਤਰੀ ਸਮੇਹ ਸ਼ੌਕਰੀ ਨਾਲ ਮੁਲਾਕਾਤ ਕੀਤੀ।