ਪੰਜਾਬ

punjab

ETV Bharat / international

ਇਵਾਂਕਾ ਟਰੰਪ ਨੇ ਭਾਰਤ ਦੌਰੇ ਦੀਆਂ ਤਸਵੀਰਾਂ ਨੂੰ ਕੀਤਾ ਸਾਂਝਾ

ਰਾਸ਼ਟਰਪਤੀ ਡੌਨਾਲਡ ਟਰੰਪ ਦੀ ਧੀ ਇਵਾਂਕਾ ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਆਪਣੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ਾਝੀਆਂ ਕੀਤੀਆਂ ਹਨ। ਸਾਲ, 2017 'ਚ ਹੋਏ ਗਲੋਬਲ ਐਂਟਰਪ੍ਰਿਨਿਓਰਸ਼ਿਪ ਸਮਿਟ ਨੂੰ ਅੱਜ ਤਿੰਨ ਸਾਲ ਮੁਕੰਮਲ ਹੋ ਗਏ ਹਨ। ਜਿਸ 'ਚ ਹਿੱਸਾ ਲੈਣ ਲਈ ਉਹ ਭਾਰਤ ਆਈ ਸੀ।

ਫ਼ੋਟੋ
ਫ਼ੋਟੋ

By

Published : Dec 2, 2020, 1:29 PM IST

ਅਮਰੀਕਾ: ਰਾਸ਼ਟਰਪਤੀ ਡੌਨਾਲਡ ਟਰੰਪ ਦੀ ਧੀ ਇਵਾਂਕਾ ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਆਪਣੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਹਨ। ਸਾਲ, 2017 'ਚ ਹੋਏ ਗਲੋਬਲ ਐਂਟਰਪ੍ਰਿਨਿਓਰਸ਼ਿਪ ਸਮਿਟ ਨੂੰ ਅੱਜ ਤਿੰਨ ਸਾਲ ਮੁਕੰਮਲ ਹੋ ਗਏ ਹਨ। ਜਿਸ 'ਚ ਹਿੱਸਾ ਲੈਣ ਲਈ ਉਹ ਭਾਰਤ ਆਈ ਸੀ।

ਇਸ ਮੌਕੇ 'ਤੇ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਮੰਚ ਸਾਂਝਾ ਕੀਤਾ ਸੀ। ਉਨ੍ਹਾਂ ਆਪਣੇ ਇੰਸਟਾਗ੍ਰਾਮ 'ਤੇ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਤਸਵੀਰ ਸ਼ੇਅਰ ਕਰਦਿਆਂ ਦੋਵਾਂ ਦੇਸ਼ਾਂ ਵਿਚਾਲੇ ਦੋਸਤੀ ਦਾ ਜ਼ਿਕਰ ਕੀਤਾ ਹੈ।

ਉਨ੍ਹਾਂ ਨੇ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਲਿਖਿਆ, 'ਜਦੋਂ ਤਕ ਦੁਨੀਆਂ ਭਰ 'ਚ ਕੋਰੋਨਾ ਦੇ ਖ਼ਿਲਾਫ਼ ਜੰਗ ਜਾਰੀ ਹੈ ਸਾਡੇ ਦੇਸ਼ਾਂ ਦੀ ਸੁਰੱਖਿਆ ਨੂੰ ਲੈ ਕੇ ਆਰਥਿਕ ਸਟੇਬਿਲਿਟੀ ਨੂੰ ਬਣਾਈ ਰੱਖਣ 'ਚ ਇਹ ਦੋਸਤੀ ਪਹਿਲਾਂ ਤੋਂ ਵੀ ਜ਼ਿਆਦਾ ਮਹੱਤਵਪੂਰਨ ਹੈ।'

ਭਾਰਤ ਤੇ ਅਮਰੀਕਾ ਵਿੱਚ ਸਿਆਸੀ ਰਿਸ਼ਤੇ ਉਦੋਂ ਤੋਂ ਹੋਰ ਬਿਹਤਰ ਹੋਏ ਹਨ ਜਦੋਂ ਡੋਨਾਲਡ ਟਰੰਪ ਨੇ ਭਾਰਤ ਦਾ ਦੌਰਾ ਕਰ ਨਮਸਤੇ ਟਰੰਪ ਪ੍ਰੋਗਰਾਮ 'ਚ ਸ਼ਿਰਕਤ ਕੀਤੀ ਸੀ।

ABOUT THE AUTHOR

...view details