ਨਵੀਂ ਦਿੱਲੀ: ਕੋਰੋਨਾ ਵਾਇਰਸ ਕਾਰਨ ਹੋਏ ਲੌਕਡਾਊਨ ਕਾਰਨ ਕਈ ਪ੍ਰਵਾਸੀ ਕਾਮੇ ਆਪਣੇ ਘਰਾਂ ਤੋਂ ਦੂਰ ਫਸ ਗਏ ਹਨ। ਇਸ ਦੌਰਾਨ ਬਿਹਾਰ ਦੀ 15 ਸਾਲਾ ਕੁੜੀ 1200 ਕਿਲੋਮੀਟਰ ਸਾਈਕਲ ਚਲਾ ਕੇ ਆਪਣੇ ਪਿਤਾ ਨੂੰ ਗੁਰੂਗ੍ਰਾਮ ਤੋਂ ਬਿਹਾਰ ਦੇ ਦਰਭੰਗਾ ਲੈ ਕੇ ਆਈ। ਇਸ ਖ਼ਬਰ ਤੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਅਤੇ ਸਲਾਹਕਾਰ ਇਵਾਂਕਾ ਟਰੰਪ ਪ੍ਰਭਾਵਿਤ ਹੋਈ।
ਜੋਤੀ ਦੀ ਪ੍ਰਸ਼ੰਸਾ ਕਰਦਿਆਂ ਇਵਾਨਕਾ ਨੇ ਸ਼ੁੱਕਰਵਾਰ ਨੂੰ ਟਵਿੱਟਰ 'ਤੇ ਖ਼ਬਰ ਸਾਂਝੀ ਕਰਦਿਆਂ ਕਿਹਾ ਕਿ "ਧੀਰਜ ਅਤੇ ਪਿਆਰ ਦੇ ਖੂਬਸੂਰਤ ਕਾਰਨਾਮੇ ਨੇ ਭਾਰਤੀ ਲੋਕਾਂ ਅਤੇ ਸਾਈਕਲਿੰਗ ਫੈਡਰੇਸ਼ਨ ਦੀ ਕਲਪਨਾ ਨੂੰ ਪ੍ਰਭਾਵਿਤ ਕੀਤਾ ਹੈ।"
ਉਨ੍ਹਾਂ ਟਵੀਟ ਕਰ ਲਿਖਿਆ ਕਿ 15 ਸਾਲਾ ਜੋਤੀ ਕੁਮਾਰੀ ਆਪਣੇ ਜ਼ਖ਼ਮੀ ਪਿਤਾ ਨੂੰ ਸਾਈਕਲ ਦੇ ਪਿੱਛੇ ਬਿਠਾ ਕੇ 7 ਦਿਨਾਂ 'ਚ 1200 ਤੋਂ ਵੱਧ ਕਿਲੋਮੀਟਰ ਤੈਅ ਕਰ ਘਰ ਵਾਪਿਸ ਲੈ ਕੇ ਆਈ। ਧੀਰਜ ਅਤੇ ਪਿਆਰ ਦੇ ਖੂਬਸੂਰਤ ਕਾਰਨਾਮੇ ਨੇ ਭਾਰਤੀ ਲੋਕਾਂ ਅਤੇ ਸਾਈਕਲਿੰਗ ਫੈਡਰੇਸ਼ਨ ਦੀ ਕਲਪਨਾ ਨੂੰ ਪ੍ਰਭਾਵਿਤ ਕੀਤਾ ਹੈ।
ਇਹ ਵੀ ਪੜ੍ਹੋ: ਕਰਾਚੀ: ਰਿਹਾਇਸ਼ੀ ਇਲਾਕੇ 'ਚ ਜਹਾਜ਼ ਹੋਇਆ ਕ੍ਰੈਸ਼, ਪੀਐਮ ਮੋਦੀ ਨੇ ਪ੍ਰਗਟਾਇਆ ਦੁੱਖ
ਜਾਣਕਾਰੀ ਲਈ ਦੱਸ ਦਈਏ ਕਿ ਜੋਤੀ ਅਤੇ ਉਸ ਦੇ ਪਿਤਾ ਹਰਿਆਣੇ ਦੇ ਗੁਰੂਗ੍ਰਾਮ ਵਿੱਚ ਰਹਿੰਦੇ ਸਨ। ਤਾਲਾਬੰਦੀ ਦੌਰਾਨ ਉਸ ਦੇ ਪਿਤਾ ਮੋਹਨ ਪਾਸਵਾਨ ਇੱਕ ਹਾਦਸੇ ਵਿੱਚ ਜ਼ਖਮੀ ਹੋ ਗਿਆ ਸੀ। ਇਸ ਤੋਂ ਬਾਅਦ 10 ਮਈ ਨੂੰ ਜਯੋਤੀ ਆਪਣੇ ਪਿਤਾ ਨੂੰ ਨਾਲ ਲੈ ਕੇ ਸਾਈਕਲ 'ਤੇ ਬਿਹਾਰ ਲਈ ਰਵਾਨਾ ਹੋ ਗਈ ਅਤੇ 16 ਮਈ ਨੂੰ ਆਪਣੇ ਘਰ ਪਹੁੰਚ ਗਈ।