ਤਹਿਰਾਨ: ਈਰਾਨ ਨੇ ਅੰਤਰਰਾਸ਼ਟਰੀ ਕੋਰਟ ਆਫ਼ ਜਸਟਿਸ (ਆਈ.ਸੀ.ਜੇ.) 'ਚ ਸੰਯੁਕਤ ਰਾਜ ਅਮਰੀਕਾ ਦੇ ਵਿਰੁੱਧ ਦੋਸ਼ ਫਾਈਲ ਦਾਖਲ ਕੀਤੀ ਹੈ। ਈਰਾਨ ਨੇ ਇਹ ਕਦਮ ਕੋਰੋਨਾ ਸੰਕਟ ਦੇ ਸਮੇਂ ਜਾਰੀ ਅਮਰੀਕੀ ਪਾਬੰਦੀਆਂ ਦੇ ਵਿਰੁੱਧ ਚੁੱਕਿਆ ਹੈ।
ਕੋਰੋਨਾ ਕਾਲ 'ਚ ਲਾਗੂ ਅਮਰੀਕੀ ਪਾਬੰਦੀਆਂ ਦੇ ਖਿਲਾਫ ਆਈਸੀਜੇ ਪੁਜਾ ਈਰਾਨ - ਆਈਸੀਜੇ ਪੁਜਾ ਈਰਾਨ
ਈਰਾਨ ਨੇ ਅੰਤਰਰਾਸ਼ਟਰੀ ਕੋਰਟ ਆਫ਼ ਜਸਟਿਸ (ਆਈ.ਸੀ.ਜੇ.) ਵਿੱਚ ਸੰਯੁਕਤ ਰਾਜ ਅਮਰੀਕਾ ਖਿਲਾਫ ਪਟੀਸ਼ਨ ਦਾਖਲ ਕੀਤੀ ਹੈ। ਕੋਰੋਨਾ ਸੰਕਟ ਕਾਲ 'ਚ ਵੀ ਦੇਸ਼ ਨੇ ਅਮਰੀਕੀ ਪਾਬੰਦੀਆਂ ਦੇ ਵਿਰੁੱਧ ਇਹ ਕਦਮ ਚੁੱਕਿਆ ਹੈ।

ਇਸ ਬਾਰੇ ਕਾਨੂੰਨੀ ਮਾਮਲਿਆਂ ਨੂੰ ਲੈ ਕੇ ਈਰਾਨ ਦੇ ਰਸ਼ਟਰਪਤੀ ਦੀ ਸਹਿਯੋਗੀ ਲੈਲਾ ਜੌਨੈਦੀ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਦੇ ਦੌਰਾਨ ਅਮਰੀਕੀ ਪਾਬੰਦੀਆਂ ਦਾ ਜਾਰੀ ਰਹਿਣਾ ਅਣਮਨੁੱਖੀ ਵਿਵਹਾਰ ਹੈ। ਉਨ੍ਹਾਂ ਅਮਰੀਕਾ ਦੇ ਅਜਿਹੇ ਵਿਵਹਾਰ ਨੂੰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਕਰਾਰ ਦਿੱਤਾ। ਦੱਸਣਯੋਗ ਹੈ ਕਿ ਅਧਿਕਾਰੀ ਵੱਲੋਂ ਇਹ ਟਿੱਪਣੀ ਰਾਜਧਾਨੀ ਵਿੱਚ ਪੈਸ਼ਚਰ ਸੰਸਥਾਨ ਦੀ ਯਾਤਰਾ ਦੌਰਾਨ ਕੀਤੀ ਗਈ ਸੀ।
ਗੌਰਤਲਬ ਹੈ ਕਿ, ਅਮਰੀਕੀਤ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜੁਆਂਇੰਟ ਕਮਪ੍ਰੋਹੈਨਸਿਵ ਪਲਾਨ ਆਫ਼ ਐਕਸ਼ਨ ( ਜੇਸੀਪੀਏਓ) ਦੇ ਤਹਿਤ ਮਈ 2018 ਵਿੱਚ ਵਾਸ਼ਿੰਗਟਨ ਨੂੰ ਈਰਾਨੀ ਪਰਮਾਣੂ ਸਮਝੌਤੇ ਤੋਂ ਬਾਹਰ ਕਰ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਸਖ਼ਤੀ ਕਰਦਿਆਂ ਮੁੜ ਤੋਂ ਈਰਾਨ ਦੇ ਖਿਲਾਫ ਭਾਰੀ ਪਾਬੰਦੀਆਂ ਲਾਗੂ ਕਰ ਦਿੱਤੀਆਂ ਸਨ।