ਤਹਿਰਾਨ: ਮੇਜਰ ਸੁਲੇਮਾਨੀ ਦੇ ਕਤਲ ਤੋਂ ਬਾਅਦ ਈਰਾਨ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਿਰ 8 ਕਰੋੜ ਡਾਲਰ ਦਾ ਇਨਾਮ ਰੱਖਿਆ ਹੈ। ਉੱਥੇ ਹੀ ਇਰਾਕ 'ਚ ਅਮਰੀਕੀ ਫ਼ੌਜ਼ੀ ਟਿਕਾਣਿਆਂ 'ਤੇ ਹੋਏ ਹਮਲੇ 'ਚ ਬੁੱਧਵਾਰ ਨੂੰ 80 ਲੋਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਬਾਅਦ ਈਰਾਨ ਦੇ ਸੁਪਰੀਮ ਲੀਡਰ ਨੇਤਾ ਆਯਤੁੱਲਾ ਅਲੀ ਖ਼ਾਮਨੇਈ ਨੇ ਅਮਰੀਕੀ ਬੇਸ 'ਤੇ ਹੋਏ ਹਮਲੇ ਨੂੰ ਅਮਰੀਕਾ ਦੇ ਚਿਹਰੇ 'ਤੇ ਥਪੜ ਕਰਾਰ ਦਿੱਤਾ ਹੈ।
ਇਰਾਕ 'ਚ ਅਮਰੀਕਾ ਦੇ ਫ਼ੌਜੀ ਟਿਕਾਣਿਆਂ 'ਤੇ ਮਿਜ਼ਾਈਲ ਹਮਲਾ, ਖਾਮਨੇਈ ਬੋਲੇ ਇਹ ਹਮਲਾ US ਦੇ ਮੂੰਹ 'ਤੇ ਥੱਪੜ - ਫ਼ੌਜੀ ਟਿਕਾਣਿਆਂ 'ਤੇ ਮਿਜ਼ਾਈਲ ਹਮਲਾ
ਈਰਾਨ ਨੇ ਅਮਰੀਕਾ ਤੇ ਗਠਜੋੜ ਫ਼ੌਜ ਦੇ ਟਿਕਾਣਿਆਂ 'ਤੇ ਮਿਜ਼ਾਈਲਾਂ ਨਾਲ ਹਮਲਾ ਕੀਤਾ ਹੈ। ਇਸ ਤੋਂ ਬਾਅਦ ਇਸ ਹਮਲੇ ਨੂੰ ਈਰਾਨ ਦੇ ਸੁਪਰੀਮ ਲੀਡਰ ਨੇਤਾ ਆਯਤੁੱਲਾ ਅਲੀ ਨੇ ਇਸ ਨੂੰ ਅਮਰੀਕਾ ਦੇ ਚਿਹਰੇ 'ਤੇ ਥਪੜ ਕਰਾਰ ਦਿੱਤਾ ਹੈ।
ਅਲੀ ਖ਼ਾਮਨੇਈ ਦਾ ਇਹ ਬਿਆਨ ਅਮਰੀਕਾ ਅਤੇ ਈਰਾਨ ਵਿੱਚ ਜਾਰੀ ਤਕਰਾਰ ਦੇ ਵਿਚਕਾਰ ਆਇਆ ਹੈ। ਅਮਰੀਕੀ ਅਧਿਕਾਰੀਆਂ ਨੇ ਦੱਸਿਆ ਕਿ ਈਰਾਨ ਨੇ ਅਮਰੀਕਾ ਤੇ ਗਠਜੋੜ ਫ਼ੌਜ ਦੇ ਟਿਕਾਣਿਆਂ 'ਤੇ ਮਿਜ਼ਾਈਲਾਂ ਨਾਲ ਹਮਲਾ ਕੀਤਾ। ਉੱਥੇ ਇਸ ਤੋਂ ਪਹਿਲਾਂ ਭਾਰਤ ਵਿੱਚ ਈਰਾਨ ਦੇ ਰਾਜਦੂਤ ਅਲੀ ਚੇਗੇਨੀ ਨੇ ਕਿਹਾ ਕਿ ਉਹ ਅਮਰੀਕਾ ਨਾਲ ਆਪਣੇ ਦੇਸ਼ ਦਾ ਤਣਾਅ ਘਟਾਉਣ ਲਈ ਭਾਰਤ ਵੱਲੋਂ ਚੁੱਕੇ ਗਏ ਕਿਸੇ ਵੀ ਕਦਮ ਦਾ ਸਵਾਗਤ ਕਰਨਗੇ।
ਈਰਾਨ ਵੱਲੋਂ ਇਰਾਕ ਸਥਿਤ ਅਮਰੀਕੀ ਫੌਜ਼ੀ ਅੱਡੇ 'ਤੇ ਮਿਜ਼ਾਈਲ ਹਮਲਾ ਕੀਤੇ ਜਾਣ ਦੇ ਕੁਝ ਘੰਟਿਆਂ ਬਾਅਦ ਚੇਗੇਨੀ ਨੇ ਇਹ ਬਿਆਨ ਦਿੱਤਾ ਹੈ। ਈਰਾਨੀ ਦੂਤਘਰ ਵਿਖੇ ਸੁਲੇਮਾਨੀ ਲਈ ਆਯੋਜਿਤ ਸ਼ਰਧਾਂਜਲੀ ਸਭਾ ਤੋਂ ਬਾਅਦ ਚੇਗੇਨੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਦੁਨੀਆ 'ਚ ਸ਼ਾਂਤੀ ਬਣਾਈ ਰੱਖਣ ਲਈ ਆਮ ਤੌਰ 'ਤੇ ਭਾਰਤ ਬਹੁਤ ਚੰਗੀ ਭੂਮਿਕਾ ਨਿਭਾਉਂਦਾ ਹੈ। ਅਸੀਂ ਸਾਰੇ ਦੇਸ਼ਾਂ, ਖ਼ਾਸਕਰ ਆਪਣੇ ਮਿੱਤਰ ਭਾਰਤ ਦੇ ਕਿਸੇ ਵੀ ਅਜਿਹੇ ਕਦਮ ਦਾ ਸਵਾਗਤ ਕਰਦੇ ਹਾਂ ਜੋ ਤਣਾਅ ਨੂੰ ਵਧਣ ਨਾ ਦੇਵੇ।