ਪੰਜਾਬ

punjab

ETV Bharat / international

ਈਰਾਨ ਨੇ ਟਰੰਪ ਸਿਰ ਰੱਖਿਆ 8 ਕਰੋੜ ਡਾਲਰ ਦਾ ਇਨਾਮ - US Iran confllict

ਪਿਛਲੇ ਹਫ਼ਤੇ ਅਮਰੀਕਾ ਵੱਲੋਂ ਈਰਾਨ ਉੱਤੇ ਕੀਤੇ ਗਏ ਹਮਲੇ ਵਿੱਚ ਮਾਰੇ ਗਏ ਈਰਾਨ ਦੇ ਮੇਜਰ ਜਨਰਲ ਸੁਲੇਮਾਨੀ ਦੀ ਮੌਤ ਦਾ ਬਦਲਾ ਲੈਣ ਵਾਲੇ ਨੂੰ 8 ਕਰੋੜ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ।

US Iran, prize on Trump head
ਈਰਾਨ ਨੇ ਟਰੰਪ ਸਿਰ ਰੱਖਿਆ 8 ਕਰੋੜ ਡਾਲਰ ਦਾ ਇਨਾਮ

By

Published : Jan 7, 2020, 9:27 AM IST

ਨਵੀਂ ਦਿੱਲੀ: ਮੇਜਰ ਸੁਲੇਮਾਨੀ ਦੇ ਕਤਲ ਤੋਂ ਬਾਅਦ ਈਰਾਨ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਿਰ 8 ਕਰੋੜ ਡਾਲਰ ਦਾ ਇਨਾਮ ਰੱਖਿਆ ਹੈ।

ਜਾਣਕਾਰੀ ਮੁਤਾਬਕ ਪਿਛਲੇ ਹਫ਼ਤੇ ਅਮਰੀਕੀ ਡਰੋਨ ਹਮਲੇ ਵਿੱਚ ਮੇਜਰ ਜਨਰਲ ਸੁਲੇਮਾਨੀ ਦੀ ਮੌਤ ਹੋ ਗਈ ਸੀ।

ਯੂਕੇ ਦੀ ਇੱਕ ਵੈਬਸਾਈਟ ਮਿਰਰ ਟਾਡ ਕੋ ਯੂਕੇ ਦੀ ਰਿਪੋਰਟ ਮੁਤਾਬਕ ਸੁਲੇਮਾਨੀ ਦੇ ਅੰਤਿਮ ਸਸਕਾਰ ਦੌਰਾਨ ਹਰ ਈਰਾਨੀ ਨੂੰ ਇੱਕ ਡਾਲਰ ਅਦਾ ਕਰਨ ਦੀ ਅਪੀਲੀ ਕੀਤੀ ਸੀ ਜੋ ਕਿ ਰਾਸ਼ਟਰਪਤੀ ਦੇ ਕਾਤਲ ਨੂੰ ਇਨਾਮ ਵੱਜੋਂ ਦਿੱਤੀ ਜਾਵੇਗੀ।

ਜਾਣਕਾਰੀ ਮੁਤਾਬਕ ਈਰਾਨ ਵਿੱਚ 8 ਕਰੋੜ ਨਿਵਾਸੀ ਹਨ। ਈਰਾਨ ਦੇ ਆਬਾਦੀ ਦੇ ਬਰਾਬਰ 8 ਕਰੋੜ ਡਾਲਰ ਦੀ ਰਕਮ ਇਕੱਠੀ ਕਰਨਾ ਚਾਹੁੰਦੇ ਹਾਂ, ਜੋ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮਾਰਨ ਵਾਲੇ ਨੂੰ ਇਨਾਮ ਵੱਜੋਂ ਦਿੱਤਾ ਜਾਵੇਗਾ।

8 ਕਰੋੜ ਡਾਲਰ ਯਾਨਿ 80 ਮਿਲੀਅਨ ਡਾਲਰ ਦੀ ਰਕਮ ਭਾਰਤੀ ਰੁਪਏ ਮੁਤਾਬਕ 5,75,42,48,000 ਰੁਪਏ ਹੋਵੇਗੀ। ਮਤਲਬ ਕਿ ਪੌਣੇ 6 ਅਰਬ ਰੁਪਏ ਦਾ ਇਨਾਮ ਐਲਾਨਿਆ ਗਿਆ ਹੈ।

ਦੇਸ਼ ਦੇ ਸਰਵਉੱਚ ਧਾਰਮਿਕ ਨੇਤਾ ਆਯਤੁੱਲਾ ਅਲੀ ਖਾਮੇਨੀ ਅਤੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਅਮਰੀਕਾ ਤੋਂ ਬਦਲਾ ਲੈਣ ਦੀ ਕਸਮ ਖਾਧੀ ਹੈ।

ABOUT THE AUTHOR

...view details