ਪੰਜਾਬ

punjab

ETV Bharat / international

ਅਮਰੀਕਾ 'ਚ ਭਾਰਤ ਦੀ ਜਗਜੀਤ ਪਵਾੜੀਆ ਨਾਰਕੋਟਿਕ ਕੰਟਰੋਲ ਬੋਰਡ 'ਚ ਚੁਣੀ ਗਈ - Syed Akbaruddin ‏

ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਰਾਜਦੂਤ ਸਅਇਦ ਅਕਬਰੁਦੀਨ ਨੇ ਸੋਸ਼ਲ ਮੀਡਿਆ 'ਤੇ ਟਵਿਟਰ ਰਾਹੀਂ ਇਸ ਦੀ ਜਾਣਕਾਰੀ ਦਿੱਤੀ ਹੈ। ਜਗਜੀਤ ਪਵਾੜਿਆ ਨੇ ਆਈਐੱਨਸੀਬੀ ਵਿੱਚ ਮੁੜ ਚੁਣੇ ਜਾਣ 'ਤੇ ਖ਼ੁਸ਼ੀ ਪ੍ਰਗਟਾਈ ਹੈ, ਨਾਲ ਹੀ ਨਿਰਪੱਖ ਰੂਪ ਨਾਲ ਆਪਣੀਆਂ ਸੇਵਾਵਾਂ ਦੇਣ ਦਾ ਵਾਅਦਾ ਕੀਤਾ ਹੈ।

ਜਗਜੀਤ ਪਵਾੜੀਆ (ਫ਼ਾਈਲ ਫ਼ੋਟੋ)

By

Published : May 8, 2019, 3:13 PM IST

ਨਵੀਂ ਦਿੱਲੀ: ਸੰਯੁਕਤ ਰਾਸ਼ਟਰ ਵਿੱਚ ਭਾਰਤ ਨੂੰ ਇੱਕ ਵਾਰ ਫ਼ਿਰ ਵੱਡੀ ਕਾਮਯਾਬੀ ਮਿਲੀ ਹੈ। ਭਾਰਤ ਦੀ ਜਗਜੀਤ ਪਵਾੜੀਆ ਨੂੰ ਕੌਮਾਂਤਰੀ ਨਾਰਕੋਟਿਕਜ਼ ਕੰਟਰੋਲ ਬੋਰਡ ਦਾ ਦੁਬਾਰਾ ਮੈਂਬਰ ਚੁਣਿਆ ਗਿਆ ਹੈ। ਉਨ੍ਹਾਂ ਨੇ ਆਪਣੇ ਵਿਰੋਧੀ ਚੀਨ ਦੇ ਹਾਓ ਵੇਈ ਨੂੰ ਹਰਾ ਕੇ ਰਿਕਾਰਡ ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਹੈ।

ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਰਾਜਦੂਤ ਸਅਇਦ ਅਕਬਰੁਦੀਨ ਨੇ ਸੋਸ਼ਲ ਮੀਡਿਆ 'ਤ ਟਵਿਟਰ ਰਾਹੀਂ ਇਸ ਦੀ ਜਾਣਕਾਰੀ ਦਿੱਤੀ।

ਸੰਯੁਕਤ ਰਾਸ਼ਟਰ ਆਰਥਿਕ ਅਤੇ ਸਮਾਜਿਕ ਮੰਡਲ ਵਿੱਚ ਪਹਿਲੇ ਰਾਉਂਡ ਦੀ ਵੋਟਿੰਗ ਵਿੱਚ ਜਗਜੀਤ ਪਵਾੜਿਆ ਨੂੰ 44 ਵੋਟਾਂ ਪਈਆਂ। ਹਾਲਾਂਕਿ ਇਸ ਚੋਣ ਵਿੱਚ ਜਿੱਤਣ ਲਈ ਸਿਰਫ਼ 28 ਵੋਟਾਂ ਦੀ ਲੋੜ ਹੁੰਦੀ ਹੈ।

ਪਵਾੜਿਆ ਤੋਂ ਬਾਅਦ ਪਹਿਲੇ ਰਾਉਂਡ ਵਿੱਚ ਸਿਰਫ਼ ਮੋਰਾਕੋ ਅਤੇ ਪਰਾਗੁਆ ਦੇ ਉਮੀਦਵਾਰਾਂ ਨੂੰ ਹੀ 28 ਵੋਟਾਂ ਮਿਲੀਆਂ। ਮੋਰਾਕੋ ਦੇ ਜਲਾਲ ਤੌਫ਼ੀਕ ਨੂੰ 32 ਵੋਟਾਂ ਅਤੇ ਪਰਾਗੁਆ ਦੇ ਕੇਸਰ ਟਾਮਸ ਅਰਸ ਨੂੰ 31 ਵੋਟਾਂ ਪਈਆਂ।

ਤੁਹਾਨੂੰ ਦੱਸ ਦਈਏ ਕਿ ਮੰਗਲਵਾਰ ਨੂੰ 54 ਮੈਂਬਰੀ ਆਰਥਿਕ ਅਤੇ ਸੋਸ਼ਲ ਮੰਡਲ ਦੇ 5 ਮੈਂਬਰਾਂ ਦੀਆਂ ਚੋਣਾਂ ਲਈ ਵੋਟਾਂ ਹੋਈਆਂ। ਇੰਨ੍ਹਾਂ 5 ਮੈਂਬਰਾਂ ਦੀ ਚੋਣ ਲਈ 15 ਉਮੀਦਵਾਰ ਮੈਦਾਨ ਵਿੱਚ ਨਿਤਰੇ ਸਨ।

ABOUT THE AUTHOR

...view details