ਚੰਡੀਗੜ੍ਹ : ਕੈਨੇਡਾ ਵਿੱਚ ਇਸ ਮੌਕੇ ਉੱਥੇ ਪੜ੍ਹਨ ਗਏ ਵਿਦਿਆਰਥੀ ਜੋਬਨਜੀਤ ਸਿੰਘ ਦਾ ਮਾਮਲਾ ਕਾਫ਼ੀ ਸੁਰਖੀਆਂ ਵਿੱਚ ਹੈ, ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਨੇ ਅੱਜ ਬ੍ਰੈਂਪਟਨ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਸਮਝ ਨਾਲ ਅਤੇ ਸਬਰ ਨਾਲ ਕੰਮ ਲੈਣਾ ਚਾਹੀਦਾ ਹੈ। ਜੋਬਨਜੀਤ ਕੈਨੇਡਾ ਪੜ੍ਹਨ ਆਇਆ ਸੀ ਨਾ ਕਿ ਕੰਮ ਕਰਨ ਲਈ, ਜੇ ਉਸ ਨੇ ਕੰਮ ਕਰਨਾ ਹੀ ਸੀ ਤਾਂ ਉਸ ਨੂੰ ਪਹਿਲਾਂ ਪੜ੍ਹਾਈ ਪੂਰੀ ਕਰਨੀ ਚਾਹੀਦੀ ਸੀ ਫ਼ਿਰ ਬਾਅਦ ਵਿੱਚ ਵਰਕ ਪਰਮਿਟ ਲਈ ਅਪਲਾਈ ਕਰ ਕੇ ਕੰਮ ਕਰਨਾ ਚਾਹੀਦਾ ਸੀ।
ਉੱਤਰੀ ਬ੍ਰੈਂਪਟਨ ਤੋਂ ਸੰਸਦ ਮੈਂਬਰ ਰੂਬੀ ਸਹੋਤਾ ਨੇ ਕਿਹਾ ਕਿ ਵਿਦਿਆਰਥੀ ਕੈਨੇਡਾ ਵਿੱਚ ਬਹੁਤ ਮਿਹਨਤ ਕਰਦੇ ਹਨ ਅਤੇ ਕਰ ਵੀ ਰਹੇ ਹਨ। ਜੋਬਨਦੀਪ ਦੀ ਕਹਾਣੀ ਸੁਣ ਕੇ ਮੈਂ ਕਾਫ਼ੀ ਭਾਵੁਕ ਹੋ ਗਈ ਸੀ, ਪਰ ਜੇ ਕੋਈ ਕਾਨੂੰਨ ਦੀ ਉਲੰਘਣਾ ਕਰਦਾ ਹੈ ਤਾਂ ਉਸ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ, ਜੋਬਨਦੀਪ ਦਾ ਮਾਮਲਾ ਫ਼ਿਲਹਾਲ ਕੋਰਟ ਵਿੱਚ ਹੈ।