ਅਮਰੀਕਾ:ਬੀਤੇ ਵੀਰਵਾਰ ਵ੍ਹਾਈਟ ਹਾਊਸ ਦੇ ਨੇੜੇ 33 ਸਾਲਾ ਇੱਕ ਭਾਰਤੀ ਨੇ ਖੁੱਦ ਨੂੰ ਅੱਗ ਲਗਾ ਕੇ ਆਤਮ ਹੱਤਿਆ ਕਰ ਲਈ ਹੈ। ਵ੍ਹਾਈਟ ਹਾਊਸ ਦੇ ਕੋਲ ਮੈਰੀਲੈਂਡ ਵਿੱਚ ਬੈਥੇਸਡਾ ਦੇ 52 ਏਕੜ ਵਿੱਚ ਫੈਲੇ ਪਬਲਿਕ ਪਾਰਕ ਐਲਿਪਸ ਵਿੱਚ ਅਰਨਵ ਗੁਪਤਾ ਨਾਂਅ ਦੇ ਸਖ਼ਸ਼ ਨੇ ਖੁਦ ਨੂੰ ਅੱਗ ਲਗਾਈ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ।
ਵ੍ਹਾਈਟ ਹਾਊਸ ਨੇੜੇ ਭਾਰਤੀ ਮੂਲ ਦੇ ਵਿਅਕਤੀ ਨੇ ਖ਼ੁਦ ਨੂੰ ਲਗਾਈ ਅੱਗ - online punjabi khabran
ਅਮਰੀਕਾ ਵਿਖੇ ਵ੍ਹਾਈਟ ਹਾਊਸ ਦੇ ਨੇੜੇ 33 ਸਾਲਾ ਇੱਕ ਭਾਰਤੀ ਨੇ ਖੁਦ ਨੂੰ ਅੱਗ ਲਗਾ ਕੇ ਆਤਮ ਹੱਤਿਆ ਕਰ ਲਈ ਹੈ। ਮ੍ਰਿਤਕ ਅਰਨਵ ਗੁਪਤਾ ਨੂੰ ਇੱਕ ਨੀਜੀ ਹਸਪਤਾਲ ਵਿੱਚ ਇਲਾਜ਼ ਲਈ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ ਹੈ।
ਯੂਨਾਇਟਿਡ ਸਟੇਟਸ ਪਾਰਕ ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਅੱਗ ਬੁਝਾਉਣ ਤੋਂ ਬਾਅਦ ਗੁਪਤਾ ਨੂੰ ਇੱਕ ਨਿਜੀ ਹਸਪਤਾਲ ਵਿੱਚ ਇਲਾਜ਼ ਲਈ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ ਹੈ। ਅਮਰੀਕਾ ਖੁਫ਼ੀਆ ਸੇਵਾ ਵੱਲੋਂ ਜਾਰੀ ਕੀਤੇ ਗਏ ਇੱਕ ਟਵੀਟ ਮੁਤਾਬਕ, 'ਦੁਪਹਿਰ ਕਰੀਬ 12 ਵਜ ਕੇ 20 ਮਿਨਟ 'ਤੇ ਇਹ ਘਟਨਾ ਵਾਪਰੀ ਹੈ। ਖੁਫਿਆ ਸੇਵਾ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਫਸਟ ਏਡ ਵਿੱਚ ਨੈਸ਼ਨਲ ਪਾਰਕ ਸਰਵਿਸ ਅਤੇ ਯੂਐੱਸਪਾਰਕ ਪੁਲਿਸ ਨੇ ਮਦਦ ਕੀਤੀ।
ਪੁਲਿਸ ਮੁਤਾਬਕ ਗੁਪਤਾ ਦੇ ਪਰਿਵਾਰ ਨੇ ਬੁੱਧਵਾਰ ਸਵੇਰੇ ਉਸ ਦੇ ਲਾਪਤਾ ਹੋਣ ਦੀ ਇਤਲਾਹ ਦੀਤੀ ਸੀ, ਜਿਸ ਤੋਂ ਬਾਅਦ ਪੁਲਿਸ ਨੇ ਉਸ ਦੀ ਭਾਲ ਲਈ ਇੱਕ ਪਬਲਿਕ ਸਹਾਇਤਾ ਨੋਟਿਸ ਜਾਰੀ ਕੀਤਾ ਸੀ। ਵਾਸ਼ਿੰਗਟਨ ਪੋਸਟ ਮੁਤਾਬਕ ਮ੍ਰਿਤਕ ਦੇ ਪਰਿਵਾਰ ਨੇ ਉਸ ਨੂੰ ਬੁਧਵਾਰ ਸਵੇਰੇ ਦੇ ਕਰੀਬ 9 ਵਜੇ ਕੇ 20 ਮਿੰਟ ਤੇ ਦੇਖਿਆ ਸੀ। ਜਦੋਂ ਉਹ ਵ੍ਹਾਈਟ ਹਾਊਸ ਤੋਂ 16 ਕਿਲੋਮੀਟਰ ਉੱਤਰ-ਪੂਰਬ ਵੱਲ ਸਥਿਤ ਆਪਣੇ ਘਰ ਸਿੰਡੀ ਲੇਨ ਚੋਂ ਨਿਕਲਿਆ ਸੀ। ਵਾਸ਼ਿੰਗਟਨ ਡੀਸੀ ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ।