ਨਿਊਯਾਰਕ: ਸੰਯੁਕਤ ਰਾਜ ਅਮਰੀਕਾ ਦੇ ਸ਼ਿਕਾਗੋ ਓ'ਹਾਰੇ ਕੌਮਾਂਤਰੀ ਹਵਾਈ ਅੱਡੇ 'ਤੇ ਇੱਕ ਵਿਅਕਤੀ ਦੀ ਮੌਤ ਹੋਣ ਦੀ ਜਾਣਕਾਰੀ ਹਾਸਿਲ ਹੋਈ ਹੈ। ਜਾਣਕਾਰੀ ਮੁਤਾਬਕ 36 ਸਾਲਾ ਇੱਕ ਭਾਰਤੀ ਵਿਅਕਤੀ ਜਹਾਜ਼ ਦੇ ਉਪਕਰਣਾਂ ਦੀ ਚਪੇਟ ਵਿੱਚ ਆ ਗਿਆ, ਜਿਸ ਮਗਰੋਂ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਭਾਰਤ ਦੇ ਕੇਰਲ ਦੇ ਜਿਜੋ ਦੇ ਰਹਿਣ ਵਾਲੇ ਜੌਰਜ ਵਜੋਂ ਹੋਈ ਹੈ, ਜੋ ਹਵਾਈ ਅੱਡੇ 'ਤੇ ਹੀ ਕੰਮ ਕਰਦਾ ਸੀ।
ਮੈਡੀਕਲ ਪ੍ਰੀਖਿਅਕ ਦੇ ਦਫ਼ਤਰ ਵੱਲੋਂ ਜਾਰੀ ਪੋਸਟ ਮਾਰਟਮ ਰਿਪੋਰਟ ਦੇ ਮੁਤਾਬਕ, ਜਿਜੋ ਜੌਰਜ ਦੀ ਮੌਤ ਹਵਾਈ ਅੱਡੇ 'ਤੇ ਇਕ ਹੈਂਗਰ 'ਚ ਜਹਾਜ਼ ਪੁਸ਼ਬੈਕ ਮਸ਼ੀਨ ਹੇਠਾਂ ਆਉਂਣ ਕਾਰਨ ਹੋਈ ਹੈ। ਜੌਰਜ ਜਹਾਜ਼ ਹੇਠਾਂ ਆਉਣ ਤੋਂ ਬਾਅਦ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਸੀ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ।