ਨਵੀਂ ਦਿੱਲੀ: ਆਈਟੀ ਉਦਯੋਗ ਦੇ ਸੰਗਠਨ ਨੈਸਕਾਮ ਨੇ ਅਮਰੀਕਾ ਦੇ ਰਾਸ਼ਟਰਪਤੀ ਚੋਣਾਂ 'ਚ ਬਾਇਡਨ ਦੀ ਜਿੱਤ ਦਾ ਸਵਾਗਤ ਕੀਤਾ ਹੈ। ਨੈਸਕਾਮ ਨੇ ਕਿਹਾ ਹੈ ਕਿ ਭਾਰਤ ਦਾ ਆਈਟੀ ਸੈਕਟਰ ਅਮਰੀਕਾ ਦੀ ਨਵੀਂ ਸਰਕਾਰ ਦੇ ਨਾਲ ਮਿਲ ਕੇ ਟੈਕਨਾਲੋਜੀ ਤੇ ਡਿਜੀਟਲ ਬਦਲਾਅ ਲਈ ਕੰਮ ਕਰਨਾ ਚਾਹੁੰਦੇ ਹਨ।
ਅਮਰੀਕਾ ਭਾਰਤ ਆਈਟੀ ਸੈਕਟਰ ਦਾ ਵੱਡਾ ਬਾਜ਼ਾਰ ਹੈ। ਉਦਯੋਗ ਦੇ ਮਾਲੀਆ 'ਚ ਅਮਰੀਕੀ ਬਾਜ਼ਾਰ ਦਾ ਵੱਡਾ ਹਿੱਸਾ ਹੈ।
ਨੈਸਕਾਮ ਨੇ ਟਵੀਟ ਕੀਤਾ," ਨੈਸਕਾਮ ਚੁਣੇ ਹੋਏ ਰਾਸ਼ਟਰਪਤੀ ਬਾਇਡਨ ਨੂੰ ਜਿੱਤ ਦੀ ਵਧਾਈ ਦਿੰਦਾ ਹੈ। ਅਸੀਂ ਬਾਇਡਨ ਪ੍ਰਸ਼ਾਸਨ ਦੇ ਨਾਲ ਅਮਰੀਕਾ 'ਚ ਆਈਟੀ, ਹੁਨਰ ਤੇ ਡਿਜੀਟਲ ਤਬਦੀਲੀ ਲਈ ਕੰਮ ਕਰਨ ਦੀ ਇੱਛਾ ਰੱਖਦੇ ਹਾਂ।"
ਭਾਰਤੀ ਆਈਟੀ ਸੈਕਟਰ ਦੀ ਨਜ਼ਰ ਐਚ-1ਬੀ ਵੀਜ਼ਾ 'ਤੇ
ਭਾਰਤ ਦੀ ਆਈਟੀ ਕੰਪਨੀਆਂ ਦੀ ਨਜ਼ਰਾਂ ਐਚ-1ਬੀ ਵੀਜ਼ਾ 'ਤੇ ਬਾਇਡਨ ਦੇ ਰੁਖ਼ ਤੇ ਨੀਤਿਆਂ 'ਤੇ ਰਹੇਗੀ। ਭਾਰਤ ਦੀ ਵੱਡੀ ਸੰਖਿਆ 'ਚ ਆਈਟੀ ਪੇਸ਼ਵਰਾਂ ਵੱਲੋਂ ਵਰਤਿਆ ਜਾਂਦਾ ਹੈ। ਇਸ ਸਾਲ ਕੋਵਿਡ-19 ਮਹਾਂਮਾਰੀ ਦੌਰਾਨ ਟਰੰਪ ਨੇ ਐਚ-1ਬੀ ਸਣੇ ਕਈ ਗੈਰ ਪ੍ਰਵਾਸੀ ਵੀਜ਼ੇ 'ਤੇ ਇਸ ਸਾਲ ਰੋਕ ਲੱਗਾ ਦਿੱਤੀ ਸੀ।