ਬੀਜਿੰਗ : ਭਾਰਤ ਦੇ ਲੋਕਾਂ ਲਈ ਆਉਣ ਵਾਲੇ ਸਮੇਂ ਵਿੱਚ ਬ੍ਰਾਜ਼ੀਲ ਵਿੱਚ ਦਾਖ਼ਲ ਹੋਣ ਲਈ ਵੀਜ਼ੇ ਦੀ ਜ਼ਰੂਰਤ ਨਹੀਂ ਹੋਵੇਗੀ। ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਅਰ ਬੋਲਸੋਨਾਰੋ ਨੇ ਐਲਾਨ ਕੀਤਾ ਹੈ ਕਿ ਚੀਨ ਅਤੇ ਭਾਰਤੀ ਸੈਲਾਨੀਆਂ ਨੂੰ ਹੁਣ ਬ੍ਰਾਜ਼ੀਲ ਵਿੱਚ ਆਉਣ ਲਈ ਵੀਜ਼ੇ ਦੀ ਲੋੜ ਨਹੀਂ ਹੈ।
ਬ੍ਰਾਜ਼ੀਲ ਦੇ ਅਖ਼ਬਾਰ 'ਫੋਲਹਾ ਡੇ' ਐੱਸ ਪਾਓਲੋ ਦੀ ਖ਼ਬਰ ਮੁਤਾਬਕ ਰਾਸ਼ਟਰਪਤੀ ਨੇ ਕਿਹਾ ਹੈ ਕਿ ਸ਼ੁਰੂਆਤ ਵਿੱਚ ਇਸ ਦੇ ਲਈ ਦੂਜੇ ਪੱਖ ਵੱਲੋਂ ਛੋਟ ਦੀ ਸ਼ਰਤ ਨਹੀਂ ਹੋਵੇਗੀ। ਬ੍ਰਾਜ਼ੀਲ ਸਰਕਾਰ ਅਮਰੀਕਾ, ਆਸਟ੍ਰੇਲੀਆ, ਜਾਪਾਨ ਅਤੇ ਕੈਨੇਡਾ ਦੇ ਨਾਗਰਿਕਾਂ ਨੂੰ ਘੱਟ ਸਮੇਂ ਦੀ ਸੈਰ ਅਤੇ ਵਪਾਰ ਸਫ਼ਰ ਲਈ ਵੀਜ਼ਾ ਵਿੱਚ ਛੂਟ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਇਸ ਸੂਚੀ ਵਿੱਚ ਅਗਲਾ ਦੇਸ਼ ਭਾਰਤ ਹੋਵੇਗਾ।