ਪੰਜਾਬ

punjab

ETV Bharat / international

ਅਮਰੀਕਾ ਤੋਂ ਵਿਸ਼ੇਸ਼ ਅਸਲਾ ਖ਼ਰੀਦੇਗਾ ਭਾਰਤ - ਅਮਰੀਕਾ

ਪੁਲਵਾਮਾ ਵਰਗੇ ਅੱਤਵਾਦੀ ਹਮਲਿਆਂ ਤੋਂ ਬਾਅਦ, ਭਾਰਤੀ ਫ਼ੌਜ ਹੁਣ ਦੁਸ਼ਮਣ ਨਾਲ ਨਜਿੱਠਣ ਲਈ ਅਮਰੀਕਾ ਤੋਂ ਖ਼ਾਸ ਅਸਲਾ ਖ਼ਰੀਦਣ ਜਾ ਰਹੀ ਹੈ। ਇਹ ਹਥਿਆਰ ਲੰਮੀ ਦੂਰੀ 'ਤੇ ਸਟੀਕ ਹਮਲੇ ਲਈ ਦੁਸ਼ਮਣਾਂ ਦੇ ਦੰਦ ਖੱਟੇ ਕਰਨ 'ਚ ਸੈਨਾ ਲਈ ਮਦਦਗਾਰ ਸਾਬਿਤ ਹੋਵੇਗੀ।

ਫੋਟੋ

By

Published : Jul 7, 2019, 11:51 PM IST

Updated : Jul 8, 2019, 12:00 AM IST

ਨਵੀਂ ਦਿੱਲੀ: ਭਾਰਤੀ ਸੈਨਾ ਅਮਰੀਕਾ ਤੋਂ ਬਹੁਤ ਹੀ ਸਟੀਕ ਹਮਲਾ ਕਰਨ ਲਈ ਵਿਸ਼ੇਸ਼ ਅਸਲੇ ਦੀ ਖ]ਰੀਦ ਕਰਨ ਜਾ ਰਹੀ ਹੈ। ਇਸ ਦਾ ਇਲਤੇਮਾਲ ਦੁਸ਼ਮਣਾਂ ਦੇ ਦੰਦ ਖੱਟੇ ਕਰਨ 'ਚ ਸੈਨਾ ਲਈ ਮਦਦਗਾਰ ਸਾਬਿਤ ਹੋਵੇਗਾ। ਇਸ ਬਾਰੂਦ ਦੇ ਬਾਰੇ ਖਾਸ ਗੱਲ ਇਹ ਹੈ ਕਿ ਐਕਸਕੈਲਿਬਰ ਦੁਆਰਾ ਨਿਰਦੇਸ਼ਿਤ ਗੋਲਾ, ਟਾਰਗੇਟ ਨੂੰ ਪੂਰੇ ਸਟੀਕਤਾ ਨਾਲ 50 ਕਿਲੋਮੀਟਰ ਤੋਂ ਜ਼ਿਆਦਾ ਦੂਰੀ ਦਾ ਟੀਚਾ ਤੈਅ ਕਰ ਸਕਦਾ ਹੈ।

ਸਰਕਾਰੀ ਸੂਤਰਾਂ ਨੇ ਦੱਸਿਆ ਕਿ ਭਾਰਤੀ ਫ਼ੌਜ ਨੇ ਅਮਰੀਕਾ ਤੋਂ ਐਮਰਜੈਂਸੀ ਖਰੀਦ (ਈਪੀਪੀ) ਦੇ ਤਹਿਤ ਐਕਸਕੈਲਿਬਰ ਤੋਪਖਾਨੇ ਦੀ ਖ਼ਰੀਦ ਕਰਨ ਦੀ ਯੋਜਨਾ ਬਣਾ ਰਹੀ ਹੈ।

ਦੱਸਣਯੋਗ ਹੈ ਕਿ ਪੁਲਵਾਮਾ ਵਰਗੇ ਅੱਤਵਾਦੀ ਹਮਲਿਆਂ ਤੋਂ ਬਾਅਦ ਅਸਲਾ ਖ਼ਰੀਦ ਦਾ ਮਾਮਲਾ ਉਠਾਇਆ ਜਾ ਰਿਹਾ ਹੈ। ਪੁਲਵਾਮਾ ਵਰਗੇ ਅੱਤਵਾਦੀ ਹਮਲਿਆਂ ਦੀ ਭਵਿੱਖ ਦੀਆਂ ਤਿਆਰੀਆਂ ਲਈ ਇਸ ਖ਼ਰੀਦ ਦੀ ਸਮੀਖਿਆ ਕੀਤੀ ਜਾ ਰਹੀ ਹੈ।

ਇਹ ਅਸਲਾ ਐਲ.ਓ.ਸੀ. ਵਿਖੇ ਤਿਆਰ ਯੂਨਿਟ ਦੇ ਲਈ ਖਰੀਦਿਆ ਜਾ ਰਿਹਾ ਹੈ, ਜਿੱਥੇ ਆਏ ਦਿਨ ਪਾਕਿਸਤਾਨ ਵੱਲੋਂ ਗੋਲੀਬਾਰੀ ਕਰਨ ਦੀ ਖ਼ਬਰਾਂ ਸਾਹਮਣੇ ਆਉਂਦੀਆਂ ਹਨ। ਪਿਛਲੇ ਦਿਨੀਂ ਹੀ ਇੱਕ ਮੀਟਿੰਗ 'ਚ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅਸਲਾ ਖ਼ਰੀਦਣ ਦੀਆਂ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਇਹ ਹਥਿਆਰ ਟਾਰਗੇਟ ਨੂੰ ਪੂਰੇ ਸਟੀਕਤਾ ਨਾਲ 50 ਕਿਲੋਮੀਟਰ ਤੋਂ ਜ਼ਿਆਦਾ ਦੂਰੀ ਦਾ ਟੀਚਾ ਤੈਅ ਕਰ ਸਕਦਾ ਹੈ।

Last Updated : Jul 8, 2019, 12:00 AM IST

ABOUT THE AUTHOR

...view details