ਪੰਜਾਬ

punjab

ETV Bharat / international

ਕਰਤਾਰਪੁਰ ਗੁਰਦੁਆਰੇ ਦੇ ਪ੍ਰਬੰਧਨ ਨੂੰ ਟ੍ਰਾਂਸਫ਼ਰ ਕਰਨਾ ਯੂਐਨਜੀਏ ਪ੍ਰਸਤਾਵ ਦੀ ਉਲੰਘਣਾ - Interfaith

ਪਾਕਿਸਤਾਨ ਨੇ ਪਵਿੱਤਰ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਪ੍ਰਬੰਧ ਨੂੰ ਗ਼ੈਰ-ਸਿੱਖ ਇਕਾਈ ਨੂੰ ਟ੍ਰਾਂਸਫ਼ਰ ਕਰ ਦਿੱਤਾ ਹੈ। ਇਸਦਾ ਵਿਰੋਧ ਕੀਤਾ ਜਾ ਰਿਹਾ ਹੈ। ਭਾਰਤ ਦਾ ਕਹਿਣਾ ਹੈ ਕਿ ਇਹ ਕਦਮ ਸਿੱਖ ਧਰਮ ਦੇ ਖ਼ਿਲਾਫ਼ ਹੈ।

india-on-administrative-control-over-kartarpur-issue
ਕਰਤਾਰਪੁਰ ਗੁਰਦੁਆਰੇ ਦੇ ਪ੍ਰਬੰਧਨ ਨੂੰ ਟ੍ਰਾਂਸਫ਼ਰ ਕਰਨਾ ਯੂਐਨਜੀਏ ਪ੍ਰਸਤਾਵ ਦੀ ਉਲੰਘਣਾ

By

Published : Dec 3, 2020, 5:14 PM IST

ਵਾਸ਼ਿੰਗਟਨ: ਭਾਰਤ ਨੇ ਪਾਕਿਸਤਾਨ ਵੱਲੋਂ ਪਵਿੱਤਰ ਕਰਤਾਰਪੁਰ ਸਾਹਿਬ ਦੇ ਪ੍ਰਬੰਧਨ ਨੂੰ ਮਨਮਾਨੀ ਢੰਗ ਨਾਲ ਗੈਰ-ਸਿੱਖ ਇਕਾਈ ਨੂੰ ਟ੍ਰਾਂਸਫ਼ਰ ਕਰਨ ਦਾ ਵਿਰੋਧ ਕਰਦਿਆਂ ਕਿਹਾ ਕਿ ਇਸਲਾਮਾਬਾਦ ਦਾ ਕਦਮ ਸਿੱਖ ਧਰਮ, ਇਸ ਦੀ ਸੁਰੱਖਿਆ ਅਤੇ ਰੱਖਿਆ ਦੇ ਖ਼ਿਲਾਫ਼ ਹੋਣ ਦੇ ਨਾਲ-ਨਾਲ ਸੰਯੁਕਤ ਰਾਸ਼ਟਰ ਮਹਾਂਸਭਾ ਦੇ ਮਤੇ ਦੀ ਉਲੰਘਣਾ ਹੈ।

ਨਵੰਬਰ ਵਿੱਚ ਪਾਕਿਸਤਾਨ ਨੇ ਕਰਤਾਰਪੁਰ ਸਾਹਿਬ ਗੁਰਦੁਆਰਾ ਪ੍ਰਬੰਧਨ ਨੂੰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਏਵੇਕਵੀ ਟਰੱਸਟ ਪ੍ਰਾਪਰਟੀ ਬੋਰਡ ਦੇ ਪ੍ਰਬੰਧਕੀ ਕੰਟਰੋਲ ਵਿੱਚ ਕਰ ਦਿੱਤਾ, ਜੋ ਕਿ ਇੱਕ ਗੈਰ-ਸਿੱਖ ਇਕਾਈ ਹੈ।

ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਮਿਸ਼ਨ ਦੇ ਪਹਿਲੇ ਸਕੱਤਰ ਅਸ਼ੀਸ਼ ਸ਼ਰਮਾ ਨੇ ਬੁੱਧਵਾਰ ਨੂੰ ਸੰਯੁਕਤ ਰਾਸ਼ਟਰ ਮਹਾਂਸਭਾ ਵਿੱਚ ਕਿਹਾ ਕਿ ਪਾਕਿਸਤਾਨ ਨੇ ਪਿਛਲੇ ਸਾਲ ਇਸ ਅਸੈਂਬਲੀ ਵੱਲੋਂ ਪਾਸ ਕੀਤੇ ਗਏ ਸ਼ਾਂਤੀ ਦੇ ਸਭਿਆਚਾਰ ਦੇ ਸ਼ੁਰੂਆਤੀ ਮਤਿਆਂ ਦੀ ਉਲੰਘਣਾ ਕੀਤੀ ਹੈ। ਪਿਛਲੇ ਮਹੀਨੇ, ਪਾਕਿਸਤਾਨ ਨੇ ਮਨਮਾਨੇ ਢੰਗ ਨਾਲ ਸਿੱਖਾਂ ਦੇ ਪਵਿੱਤਰ ਅਸਥਾਨ ਕਰਤਾਰਪੁਰ ਸਾਹਿਬ ਗੁਰਦੁਆਰੇ ਦਾ ਪ੍ਰਬੰਧ ਸਿੱਖ ਕੌਮ ਤੋਂ ਗ਼ੈਰ-ਸਿੱਖ ਇਕਾਈ ਦੇ ਕਾਬੂ ਕਰਨ ਵਾਲੇ ਪ੍ਰਸ਼ਾਸਨ ਨੂੰ ਸੌਂਪ ਦਿੱਤਾ ਸੀ।

ਸ਼ਰਮਾ ਨੇ ਕਿਹਾ ਕਿ ਇਹ ਐਕਟ ਸਿੱਖ ਧਰਮ, ਇਸ ਦੀ ਸੁਰੱਖਿਆ ਅਤੇ ਰੱਖਿਆ ਦੇ ਖ਼ਿਲਾਫ਼ ਹੈ। ਉਨ੍ਹਾਂ ਕਿਹਾ ਕਿ ਕਰਤਾਰਪੁਰ ਸਾਹਿਬ ਗੁਰਦੁਆਰੇ ਦਾ ਜ਼ਿਕਰ ਦਸੰਬਰ 2019 ਦੇ ਜਨਰਲ ਅਸੈਂਬਲੀ ਦੇ ਮਤੇ ਵਿੱਚ ਕੀਤਾ ਗਿਆ ਹੈ ਅਤੇ ਪਾਕਿਸਤਾਨ ਨੇ ਇਸ ਪ੍ਰਸਤਾਵ ਦੀ ਉਲੰਘਣਾ ਕੀਤੀ।

ਪਿਛਲੇ ਸਾਲ ਦਸੰਬਰ ਵਿੱਚ, ਯੂਐਨਜੀਏ ਨੇ ਅੰਤਰ-ਧਾਰਮਿਕ ਅਤੇ ਅੰਤਰ-ਸਭਿਆਚਾਰਕ ਸ਼ਾਂਤੀ ਦੇ ਪ੍ਰਚਾਰ, ਸਮਝ ਅਤੇ ਸਹਿਯੋਗ ਲਈ ਇੱਕ ਪ੍ਰਸਤਾਵ ਅਪਣਾਇਆ ਸੀ। ਇਸ ਵਿੱਚ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦੀ ਪਹਿਲਕਦਮੀ ਦਾ ਸਵਾਗਤ ਕੀਤਾ ਗਿਆ।

ਭਾਰਤ ਨੇ ਪਿਛਲੇ ਮਹੀਨੇ ਪਾਕਿਸਤਾਨ ਦੇ ਫੈਸਲੇ ਨੂੰ ਬੇਹੱਦ ਨਿੰਦਣਯੋਗ ਕਰਾਰ ਦਿੱਤਾ ਸੀ ਅਤੇ ਕਿਹਾ ਸੀ ਕਿ ਇਹ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਦੇ ਖਿਲਾਫ਼ ਹੈ।

ABOUT THE AUTHOR

...view details