ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਭਾਰਤ ਵਿਚ ਕੋਰੋਨਾ ਵਾਇਰਸ ਦੇ ਸੰਕਟ ਨਾਲ ਨਿਪਟਣ ਵਿਚ ਮਦਦ ਦੇਣ ਦੇ ਲਈ ਮੈਡੀਕਲ ਨਾਲ ਸਬੰਧਿਤ ਸਮੱਗਰੀ ਅਤੇ ਉਪਕਰਨਾਂ ਸਮੇਤ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਵਿਸ਼ਵਾਸ ਦਿਵਾਇਆ ਹੈ।ਬਾਈਡੇਨ ਨੇ ਟਵੀਟ ਕਰਦੇ ਹੋਏ ਲਿਖਿਆ ਹੈ ਕਿ ਜਿਵੇਂ ਭਾਰਤ ਨੇ ਅਮਰੀਕਾ ਨੂੰ ਮਦਦ ਭੇਜੀ ਸੀ ਜਦੋਂ ਕੋਰੋਨਾ ਮਹਾਂਮਾਰੀ ਦੀ ਸ਼ੁਰੂਆਤ ਵਿਚ ਸਾਡੇ ਹਸਪਤਾਲਾਂ ਉੱਤੇ ਦਬਾਅ ਬਹੁਤ ਵੱਧ ਗਿਆ ਸੀ।ਓਵੇਂ ਹੀ ਅਸੀਂ ਜ਼ਰੂਰਤ ਦੇ ਇਸ ਵਕਤ ਵਿਚ ਭਾਰਤ ਦੀ ਮਦਦ ਦੇ ਲਈ ਵਚਨਬੱਧ ਹਾਂ।
ਰਾਸ਼ਟਰਪਤੀ ਹਫ਼ਤੇ ਦੇ ਅੰਤ ਵਿਚ ਡੇਲਾਵੇਅਰ ਵਿਚ ਆਪਣੇ ਘਰ ਵਿਚ ਸਮਾਂ ਬਿਤਾ ਰਹੇ ਹਨ ਪਰ ਸਮਝਿਆ ਜਾਂਦਾ ਹੈ ਕਿ ਉਹ ਭਾਰਤ ਵਿਚ ਹੋ ਰਹੇ ਘਟਨਾਕ੍ਰਮ ਉੱਤੇ ਨਜ਼ਰ ਰੱਖਦੇ ਹਨ।ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਟਵੀਟ ਕਰਦੇ ਹੋਏ ਲਿਖਿਆ ਹੈ ਕਿ ਅਮਰੀਕਾ ਕੋਵਿਡ-19 ਦੇ ਚਿੰਤਾਜਨਕ ਪ੍ਰਕੋਪ ਦੇ ਦੌਰਾਨ ਸਹਿਯੋਗ ਦੇਣ ਦੇ ਲਈ ਭਾਰਤ ਸਰਕਾਰ ਦੇ ਨਾਲ ਕਰੀਬ ਤੋਂ ਕੰਮ ਕਰ ਰਹੇ ਹਨ।ਸਹਾਇਤਾ ਦੇਣ ਦੇ ਨਾਲ ਹੀ ਅਸੀਂ ਭਾਰਤ ਦੇ ਨਿਡਰ ਸਿਹਤ ਕਰਮਚਾਰੀਆਂ ਸਮੇਤ ਉਨ੍ਹਾਂ ਦੇ ਨਾਗਰਿਕਾਂ ਦੇ ਲਈ ਪ੍ਰਾਰਥਨਾ ਵੀ ਕਰ ਰਹੇ ਹਾਂ।ਬਾਈਡੇਨ ਅਤੇ ਹੈਰਿਸ ਨੇ ਟਵੀਟ ਭਾਰਤ ਵਿਚ ਕੋਵਿਡ-19 ਦਾ ਪ੍ਰਕੋਪ ਦੇ ਅਮਰੀਕੀ ਸਰਕਾਰ ਦੇ ਵੱਲੋਂ ਦਿੱਤੀ ਗਈ ਪਹਿਲੀ ਪ੍ਰਤੀਕਿਰਿਆ ਹੈ।ਅਮਰੀਕਾ ਵਿਚ ਭਾਰਤ ਦੇ ਮਿੱਤਰਾਂ ਨੇ ਦੇਸ਼ ਦੇ ਸਹਿਯੋਗ ਦੀ ਮਦਦ ਵਿਚ ਧੀਮੀ ਪ੍ਰਤੀਕਿਰਿਆ ਦੀ ਅਲੋਚਨਾ ਕੀਤੀ ਸੀ। ਅਲੋਚਨਾ ਕਰਨ ਵਾਲਿਆਂ ਵਿਚ ਉਨ੍ਹਾਂ ਦੀ ਆਪਣੀ ਹੀ ਪਾਰਟੀ ਦੇ ਨੇਤਾ ਵੀ ਸੀ।