ਵਾਸ਼ਿੰਗਟਨ: 11 ਸਾਲ ਪਹਿਲਾਂ ਅਮਰੀਕਾ ਤੇ ਚੀਨ ਨੇ ਇੱਕਠੇ ਹੋ ਕੇ ਦੁਨੀਆ ਭਰ ਦੇ ਖ਼ਤਰਨਾਕ ਵਾਇਰਸਾਂ ਦੀ ਖੋਜ ਲਈ ਇੱਕ ਮਿਸ਼ਨ ਸ਼ੁਰੂ ਕੀਤਾ। ਇਸ ਮਿਸ਼ਨ ਵਿੱਚ ਅਮਰੀਕਾ ਤੇ ਚੀਣ ਸਣੇ 31 ਹੋਰ ਦੇਸ਼ ਸ਼ਾਮਲ ਰਹੇ। ਇਹ ਮਿਲ ਕੇ ਅਜਿਹੇ ਵਾਇਰਸ ਦੀ ਖੋਜ ਕਰਨ ਲੱਗੇ, ਜੋ ਜਾਨਵਰਾਂ ਤੋਂ ਇਨਸਾਨਾਂ ਵਿੱਚ ਆ ਸਕਦੇ ਹਨ ਜਾਂ ਆ ਰਹੇ ਹਨ।
ਇਹ ਸੀ ਉਦੇਸ਼
ਇਹ ਅੰਤਰਰਾਸ਼ਟਰੀ ਮਿਸ਼ਨ ਦਾ ਨਾਂਅ ਪ੍ਰੈਡਿਕਟ ਸੀ। ਇਸ ਦੀ ਫੰਡਿਗ ਯੂਐਸਏ ਏਜੰਸੀ ਫੌਰ ਇੰਟਰਨੈਸ਼ਨਲ ਡਿਵੈਲਪਮੈਂਟ ਕਰ ਰਿਹਾ ਸੀ। ਮਿਸ਼ਨ ਦੇ ਤਹਿਤ ਚੱਲ ਰਹੇ ਪ੍ਰਾ਼ਜੈਕਟ ਦਾ ਉਦੇਸ਼ ਪੂਰੀ ਦੁਨੀਆ ਵਿੱਚ ਅਜਿਹਾ ਅੰਤਰਰਾਸ਼ਟਰੀ ਨੈਟਵਰਕ ਬਣਾਉਣਾ ਸੀ ਜਿਸ ਨਾਲ ਇਨਸਾਨੀਅਤ ਨੂੰ ਵਾਇਰਸਾਂ ਦੇ ਹਮਲੇ ਤੋਂ ਬਚਾਇਆ ਜਾ ਸਕੇ। ਪਰ, ਜਦੋਂ ਕੋਵਿਡ-19 ਜਾਂ ਸਾਰਸ-ਸੀਓਵੀ 2 ਨੇ ਇਨਸਾਨਾਂ ਉੱਤੇ ਹਮਲਾ ਕੀਤਾ, ਤਾਂ ਪੂਰੀ ਦੁਨੀਆ ਇਸ ਲਈ ਤਿਆਰ ਨਹੀਂ ਸੀ।
ਨਤੀਜਾ ਨਿਕਲਿਆ ਖ਼ਤਰਨਾਕ
ਨਤੀਜੇ ਵਜੋਂ, ਅੱਜ ਦੁਨੀਆਂ ਵਿੱਚ 12.62 ਲੱਖ ਤੋਂ ਵਧੇਰੇ ਲੋਕ ਬੀਮਾਰ ਹਨ, ਜਦਕਿ 69 ਹਜ਼ਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਅਮਰੀਕਾ-ਚੀਮ ਸਣੇ 31 ਦੇਸ਼ ਦੇ ਵਿਗਿਆਨੀ ਇਨ੍ਹਾਂ ਵਾਇਰਸਾਂ ਨਾਲ ਹੋਣ ਵਾਲੀਆਂ ਬਿਮਾਰੀਆਂ ਦਾ ਅਧਿਐਨ ਕਰ ਰਹੀ ਸੀ, ਪਰ ਇੰਨੇ ਦੇਸ਼ਾਂ ਤੇ ਹਜ਼ਾਰਾਂ ਵਿਗਿਆਨੀਆਂ ਦੀ ਟੀਮ ਨੂੰ ਕੋਰੋਨਾਵਾਇਰਸ ਨੇ ਧੋਖਾ ਦੇ ਦਿੱਤਾ। ਇਹ ਗੁਪਤ ਤਰੀਕੇ ਨਾਲ ਆਇਆ ਅਤੇ ਇਸ ਨੇ ਪੂਰੀ ਦੁਨੀਆ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ।
ਯੂਨੀਵਰਸਿਟੀ ਆਫ਼ ਕੈਲੀਫੋਰਨੀਆ ਦੇ ਵਾਇਰਸ ਰਿਸਰਚ ਸੈਂਟਰ ਦੇ ਐਸੋਸੀਏਸ਼ਨ ਦੇ ਡਾਇਰੈਕਟਰ ਮਾਈਕਲ ਬਚਮਿਯਾਰ ਨੇ ਦੱਸਿਆ ਕਿ ਇਸ ਮਿਸ਼ਨ ਨੂੰ ਕਰਦੇ ਸਮੇਂ ਪੈਸੇ ਤੇ ਮਨੁੱਖੀ ਸਰੋਤਾਂ ਦੀ ਕਮੀ ਰਹੀ। ਦਸੰਬਰ 2019 ਵਿੱਚ ਚੀਨ ਵਿੱਚ ਕੋਰੋਨਾ ਵਾਇਰਸ ਫੈਲਣਾ ਸ਼ੁਰੂ ਹੋ ਗਿਆ ਸੀ। ਉੱਥੇ, ਉਸ ਤੋਂ ਤਿੰਨ ਨਹੀਨੇ ਪਹਿਲਾਂ ਅਮਰੀਕੀ ਸਰਕਾਰ ਨੇ ਪ੍ਰੈਡਿਕਟ ਮਿਸ਼ਨ ਦੀ ਫੰਡਿਗ ਬੰਦ ਕਰ ਦਿੱਤੀ ਸੀ। ਸਰਕਾਰ ਨੇ ਕਿਹਾ ਕਿ ਇਸ ਮਿਸ਼ਨ ਨੂੰ ਲੈ ਕੇ ਸਾਡੇ ਕੋਲ ਕੁੱਝ ਹੋਰ ਯੋਜਨਾ ਹੈ।
ਇਨ੍ਹਾਂ ਜਾਨਵਰਾਂ 'ਚ ਹੁੰਦੇ ਨੇ ਵੱਧ ਖ਼ਤਰਨਾਕ ਵਾਇਰਸ
ਦੁਨੀਆਂ ਵਿੱਚ ਇਸ ਸਮੇਂ ਵਿਗਿਆਨੀਆਂ ਨੂੰ 6 ਲੱਖ ਤੋਂ ਵੱਧ ਵਾਇਰਸਾਂ ਦੀ ਜਾਣਕਾਰੀ ਹੈ। ਸਭ ਤੋਂ ਵੱਧ ਖ਼ਤਰਨਾਕ ਵਾਇਰਸ ਚਮਗਾਦੜ, ਚੂਹੇ ਤੇ ਬਾਂਦਰਾਂ ਵਿੱਚ ਪਾਏ ਜਾਂਦੇ ਹਨ। ਇਨ੍ਹਾਂ ਉੱਤੇ ਹਜ਼ਾਰਾਂ ਰਿਸਰਚਾਂ ਵੀ ਹੋਈਆਂ ਹਨ। ਵਿਗਿਆਨੀਆਂ ਨੂੰ ਪਹਿਲਾਂ ਤੋਂ ਪਤਾ ਸੀ ਕਿ ਸਾਰਸ ਕੋਰੋਨਾ ਵਾਇਰਸ ਇੱਕ ਖ਼ਤਰਨਾਕ ਰੂਪ ਲੈ ਸਕਦਾ ਹੈ।
ਚੀਨ ਵਿੱਚ 2002 'ਚ ਸਾਰਸ ਆਇਆ। ਇਸ ਨੇ ਦੁਨੀਆਂ ਦੇ 30 ਦੇਸ਼ਾਂ ਨੂੰ ਆਪਣੀ ਚਪੇਟ ਵਿੱਚ ਲਿਆ। 2007 ਵਿੱਚ ਹਾਂਗਕਾਂਗ ਦੇ ਵਿਗਿਆਨੀ ਨੇ ਇੱਕ ਰਿਸਰਚ ਪੇਪਰ ਲਿਖਿਆ ਜਿਸ ਵਿੱਚ ਲਿਖਿਆ ਹੋਇਆ ਸੀ ਕਿ ਕੋਰੋਨਾਵਾਇਰਸ ਇੱਕ ਟਾਇਮ ਬੰਬ ਹੈ, ਜੋ ਕਦੇ ਵੀ ਫੱਟ ਸਕਦਾ ਹੈ, ਪਰ ਕਿਸੇ ਨੇ ਵੀ ਇਸ ਚੇਤਾਵਨੀ ਉੱਤੇ ਧਿਆਨ ਨਹੀਂ ਦਿੱਤਾ।
ਪ੍ਰੈਡਿਕਟ ਮਿਸ਼ਨ ਦਾ ਹਿੱਸਾ ਰਹੀ ਗੈਰ ਸਰਕਾਰੀ ਸੰਸਥਾ ਈਕੋ ਹੈਥਲ ਅਲਾਇੰਸ ਦੇ ਕੇਵਿਨ ਓਲੀਵਲ ਨੇ ਦੱਸਿਆ ਕਿ ਵੁਹਾਨ ਇੰਸਟੀਚਿਊਟ ਆਫ਼ ਵਾਯਰੋਲੋਜੀ ਨੇ ਚਮਗਾਦੜਾਂ ਵਿੱਚ ਕੋਰੋਨਾ ਵਾਇਰਸ ਦੀਆਂ ਵੱਖ ਵੱਖ ਪ੍ਰਜਾਤੀਆਂ ਪਾਈਆ ਸਨ। ਇਨ੍ਹਾਂ ਵਿਚੋਂ ਕੋਰੋਨਾ ਵਾਇਰਸ ਦੀਆਂ ਕੁੱਝ ਕਿਸਮਾਂ ਉੱਤੇ ਵੁਹਾਨ ਇੰਸਟੀਚਿਊਟ ਆਫ ਵਾਯਰੋਲੋਜੀ ਪ੍ਰਯੋਗ ਚੱਲ ਰਹੇ ਸੀ। ਹੁਣ ਇਹ ਨਹੀਂ ਪਤਾ ਕਿ ਇਹ ਵਾਇਰਸ ਉੱਥੋ ਲੀਕ ਹੋਇਆ ਸੀ ਜਾਂ ਕਿਸੇ ਹੋਰ ਤਰੀਕੇ ਨਾਲ ਬਾਹਰ ਨਿਕਲਿਆ। ਹਾਲਾਂਕਿ, ਓਲੀਵਲ ਨੇ ਕਿਹਾ ਕਿ, ਇਹ ਤਾਂ ਪੱਕਾ ਹੈ ਕਿ ਕੋਰੋਨਾ ਵਾਇਰਸ ਕੋਵਿਡ-19 ਜ਼ਰੀਏ ਹੀ ਇਨਸਾਨਾ' ਵਿੱਚ ਆਇਆ ਹੈ।
ਕੋਵਿਨ ਓਲੀਵਲ ਨੇ ਦੱਸਿਆ ਹੁਣ ਅਮਰੀਕੀ ਸਰਕਾਰ ਇਸ ਗੱਲ ਦੀ ਤਿਆਰੀ ਕਰ ਰਹੀ ਹੈ ਕਿ ਨਵੀਂ ਪ੍ਰੋਗਰਾਮ ਸ਼ੁਰੂ ਕੀਤਾ ਜਾਵੇ ਜਿਸ ਦਾ ਨਾਂਅ 'ਸਟੌਪ ਸਪਿਲਓਵਰ' ਹੋਵੇਗਾ। ਇਸ ਦਾ ਮਤਲਬ ਵਾਇਰਸ ਕਿਤੋ ਵੀ ਲੀਕ ਨਾ ਹੋਵੇ, ਪਰ ਇਸ ਬਾਰੇ ਵਿੱਚ ਇਹ ਨਹੀਂ ਦੱਸਿਆ ਗਿਆ ਕਿ ਇਹ ਪ੍ਰਾਜੈਕਟ ਕਿੰਨਾ ਸਮਾਂ ਲਵੇਗਾ। ਉਨ੍ਹਾਂ ਕਿਹਾ ਕਿ ਪ੍ਰੈਡਿਕਟ ਜਿਹੇ ਮਿਸ਼ਨ ਨੂੰ ਚੰਗੀ ਤਰ੍ਹਾਂ ਚਲਾਉਣ ਦੀ ਲੋੜ ਹਾ। ਉਨ੍ਹਾਂ ਦੇ ਹਮਲੇ ਤੋਂ ਪਹਿਲਾਂ ਉਸ ਨੂੰ ਰੋਕਣ ਦੀ ਜ਼ਰੂਰਤ ਹੈ।
ਇਹ ਵੀ ਪੜ੍ਹੇ: ਕੋਰੋਨਾ ਖਿਲਾਫ਼ ਜੰਗ ਲਈ ਇਕਜੁੱਟ ਹੋਇਆ ਦੇਸ਼