ਪੰਜਾਬ

punjab

ETV Bharat / international

ਅਮਰੀਕਾ ਵਿੱਚ ਹੋ ਸਕਦੀਆਂ ਨੇ 2 ਲੱਖ ਮੌਤਾਂ, ਟਰੰਪ ਨੇ ਸਮਾਜਿਕ ਦੂਰੀ ਦੀ ਤਾਰੀਕ ਵਧਾਈ - ਡੋਨਾਡਲ ਟਰੰਪ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੁਲਕ ਵਿੱਚ ਸਮਾਜਿਕ ਦੂਰੀ ਦੀ ਤਾਰੀਕ 30 ਅਪ੍ਰੈਲ ਤੱਕ ਵਧਾ ਦਿੱਤੀ ਹੈ। ਅਮਰੀਕਾ ਵਿੱਚ ਖ਼ਦਸ਼ਾ ਹੈ ਕਿ ਈਸਟਰ ਹਫ਼ਤੇ ਦੌਰਾਨ ਮੁਲਕ ਵਿੱਚ ਮੌਤਾਂ ਦਾ ਆਂਕੜਾ 2 ਲੱਖ ਤੇ ਪਹੁੰਚ ਸਕਦਾ ਹੈ।

ਡੋਨਾਲਡ ਟਰੰਪ
ਡੋਨਾਲਡ ਟਰੰਪ

By

Published : Mar 30, 2020, 10:02 AM IST

ਨਵੀਂ ਦਿੱਤੀ: ਅਮਰੀਕਾ ਕੋਰੋਨਾ ਦੀ ਲਪੇਟ ਵਿੱਚ ਬੁਰੀ ਤਰ੍ਹਾਂ ਨਾਲ ਘਿਰਦਾ ਜਾ ਰਿਹਾ ਹੈ। ਖ਼ਬਰ ਲਿਖੇ ਜਾਣ ਤੱਕ ਅਮਰੀਕਾ ਵਿੱਚ ਪੀੜਤਾਂ ਦੀ ਗਿਣਤੀ 1 ਲੱਖ 40 ਹਜ਼ਾਰ ਨੂੰ ਪਾਰ ਕਰ ਗਈ ਹੈ। ਅਮਰੀਕਾ ਦੇ ਰਾਸ਼ਟਰਪਤੀ ਦਾ ਕਹਿਣਾ ਹੈ ਕਿ ਮੁਲਕ ਵਿੱਚ ਇਸ ਬਿਮਾਰੀ ਨਾਲ 2 ਲੱਖ ਤੱਕ ਲੋਕਾਂ ਦੀ ਮੌਤ ਹੋ ਸਕਦੀ ਹੈ।

ਵ੍ਹਾਈਟ ਹਾਊਸ ਤੋਂ ਮੀਡੀਆ ਦੇ ਮੁਖ਼ਾਤਬ ਹੁੰਦਿਆਂ ਟਰੰਪ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੌਰਾਨ ਅਮਰੀਕਾ ਵਿੱਚ ਇਸ ਬਿਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਆਪਣੇ ਸ਼ਿਖਰ 'ਤੇ ਹੋਵੇਗੀ। ਇਸ ਲਈ ਸਰਕਾਰ ਸਮਾਜਿਕ ਦੂਰੀ ਦੀ ਗਾਈਡਲਾਇਨ ਨੂੰ 30 ਅਪ੍ਰੈਲ ਤੱਕ ਵਧਾਉਣ ਦਾ ਫ਼ੈਸਲਾ ਲਿਆ ਹੈ।

ਜ਼ਿਕਰ ਕਰ ਦਈਏ ਕਿ ਅਮਰੀਕਾ ਦੇ ਸਭ ਤੋਂ ਵੱਡੇ ਤਿਓਹਾਰ ਮੰਨੇ ਜਾਂਦੇ ਈਸਟਰ ਹਫ਼ਤੇ ਦੌਰਾਨ ਮੁਲਕ ਵਿੱਚ ਮਰਨ ਵਾਲਿਆਂ ਦੀ ਗਿਣਤੀ 1 ਲੱਖ ਤੋਂ 2 ਲੱਖ ਤੱਕ ਜਾ ਸਕਦੀ ਹੈ।

ਅਮਰੀਕਾ ਵਿੱਚ ਹੋ ਸਕਦੀਆਂ ਨੇ 2 ਲੱਖ ਮੌਤਾਂ

ਇਸ ਬਾਬਤ ਟਰੰਪ ਨੇ ਕਿਹਾ ਕਿਹਾ ਕਿ ਇਸ ਵਾਇਰਸ ਨਾਲ 2.2 ਮਿਲੀਅਨ ਲੋਕਾਂ ਦੀ ਮੌਤ ਹੋ ਸਕਦੀ ਹੈ ਜੇ ਅਸੀਂ ਸਮਾਜਿਕ ਦੂਰੀ ਬਣਾ ਕੇ ਨਾ ਰੱਖੀ, ਉਨ੍ਹਾਂ ਕਿਹਾ ਕਿ ਜੇ ਅਸੀਂ ਮੌਤਾਂ ਦਾ ਆਂਕੜਾ 1 ਲੱਖ ਤੱਕ ਰੋਕ ਲੈਂਦੇ ਤਾਂ ਹਾ ਮੰਨਣਾ ਪਵੇਗਾ ਕਿ ਅਸੀਂ ਵਧੀਆ ਕੰਮ ਕੀਤਾ ਹੈ।

ਇਸ ਦੌਰਾਨ ਡੋਨਾਲਡ ਟਰੰਪ ਨੇ ਲੋਕਾਂ ਨੂੰ ਹੌਂਸਲਾ ਦਿੱਤਾ ਕਿ 1 ਜੂਨ ਤੱਕ ਸਭ ਕੁਝ ਠੀਕ ਹੋ ਜਾਵੇਗਾ ਹਾਲਾਂਕਿ ਇਸ ਤੋਂ ਪਹਿਲਾਂ ਟਰੰਪ ਨੇ ਕਿਹਾ ਸੀ ਕਿ ਈਸਟਰ ਤੋਂ ਪਹਿਲਾਂ ਹਲਾਤ ਕਾਬੂ ਵਿੱਚ ਕਰ ਲਏ ਜਾਣਗੇ।

ਟਰੰਪ ਨੇ ਨਿਊਯਾਰਕ, ਨਿਊਜਰਸੀ ਵਾਸੀਆਂ ਨੂੰ ਕਿਹਾ ਕਿ ਹੈ ਜੇ 14 ਦਿਨਾ ਤੱਕ ਕਿਸੇ ਗ਼ੈਰ ਜ਼ਰੂਰੀ ਯਾਤਰਾ ਨਾ ਕੀਤੀ ਜਾਵੇ।

ਇੱਕ ਰਿਪੋਰਟ ਮੁਤਾਬਕ, ਅਮਰੀਕਾ ਵਿੱਚ ਇਸ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ 1 ਲੱਖ 40 ਹਜ਼ਾਰ ਤੱਕ ਪਹੁੰਚ ਗਈ ਹੈ। ਇਸ ਮੁਲਕ ਵਿੱਚ ਮਰਨ ਵਾਲਿਆਂ ਦੀ ਗਿਣਤੀ 2500 ਦੇ ਆਂਕੜੇ 'ਤੇ ਪਹੁੰਚ ਗਈ ਹੈ।

ABOUT THE AUTHOR

...view details