ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਨੀਵਾਰ ਸਵੇਰੇ ਵੇਸਟ ਪਾਮ ਵਿੱਚ ਮਤਦਾਨ ਕੀਤਾ ਤੇ ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਟਰੰਪ ਨਾਂਅ ਦੇ ਵਿਅਕਤੀ ਨੂੰ ਵੋਟ ਦਿੱਤਾ ਹੈ।
ਵੇਸਟ ਪਾਮ ਬੀਚ, ਟਰੰਪ ਦੇ ਨਿੱਜੀ ਮਾਰ-ਏ-ਲੇਗੋ ਕਲੱਬ ਦੇ ਨੇੜੇ ਹੈ। ਉਹ ਨਿਊਯਾਰਕ ਵਿੱਚ ਵੋਟ ਪਾਉਂਦੇ ਸਨ, ਪਰ ਪਿਛਲੇ ਸਾਲ ਆਪਣੀ ਰਿਹਾਇਸ਼ ਬਦਲ ਕੇ ਫਲੋਰਿਡਾ ਕਰ ਲਈ ਸੀ।
ਟਰੰਪ ਨੇ ਜਿਸ ਲਾਇਬ੍ਰੇਰੀ ਵਿੱਚ ਬਣੇ ਮਤਦਾਨ ਕੇਂਦਰ ਵਿੱਚ ਵੋਟ ਪਾਇਆ, ਉਸ ਮਤਦਾਨ ਕੇਂਦਰ ਤੋਂ ਬਾਹਰ ਉਨ੍ਹਾਂ ਦੇ ਬਹੁਤ ਸਾਰੇ ਸਮਰਥਕ ਇਕੱਠੇ ਹੋਏ ਸਨ। ਉਹ ਲੋਕ ਹੋਰ ਚਾਰ ਸਾਲ ਦਾ ਨਾਅਰੇ ਲਾ ਰਹੇ ਸਨ।
ਰਾਸ਼ਟਰਪਤੀ ਦੀ ਵੋਟਿੰਗ ਦੌਰਾਨ ਟਰੰਪ ਨੇ ਮਾਸਕ ਪਾਇਆ ਹੋਇਆ ਸੀ, ਪਰ ਪੱਤਰਕਾਰਾਂ ਨਾਲ ਗੱਲਬਾਤ ਕਰਨ ਵੇਲੇ ਉਨ੍ਹਾਂ ਨੇ ਮਾਸਕ ਲਾਹ ਲਿਆ ਸੀ। ਉਨ੍ਹਾਂ ਨੇ ਇਸ ਨੂੰ ਬਹੁਤ ਹੀ ਸੁਰੱਖਿਅਤ ਮਤਦਾਨ ਦੱਸਿਆ।
ਉੱਥੇ ਹੀ ਡੈਮੋਕ੍ਰੇਟਿਕ ਉਮੀਦਵਾਰ ਜੋ ਬਿਡੇਨ ਨੇ ਹਾਲੇ ਤੱਕ ਮਤਦਾਨ ਨਹੀਂ ਕੀਤਾ ਹੈ ਪਰ 3 ਨਵੰਬਰ ਨੂੰ ਚੋਣਾਂ ਵਾਲੇ ਦਿਨ ਡੇਲਵੇਅਰ ਵਿੱਚ ਉਹ ਆਪਣੀ ਵੋਟ ਪਾ ਸਕਦੇ ਹਨ। ਡੇਲਵੇਅਰ ਵਿੱਚ ਫਲੋਰਿਡਾ ਵਾਂਗ ਪਹਿਲਾਂ ਮਤਦਾਨ ਦੀ ਪੇਸ਼ਕਸ਼ ਨਹੀਂ ਕੀਤੀ ਗਈ ਹੈ।