ਪੰਜਾਬ

punjab

ETV Bharat / international

ਹਿੱਟ ਐਂਡ ਰਨ ਮਾਮਲਾ: ਅਮਰੀਕਾ 'ਚ 2 ਭਾਰਤੀ ਵਿਦਿਆਰਥੀਆਂ ਦੀ ਮੌਤ - ਅਮਰੀਕਾ 'ਚ 2 ਭਾਰਤੀ ਵਿਦਿਆਰਥੀਆਂ ਦੀ ਮੌਤ

ਅਮਰੀਕਾ ਦੇ ਟੈਨੇਸੀ ਰਾਜ ਵਿੱਚ ਇੱਕ ਹਿੱਟ ਐਂਡ ਰਨ ਮਾਮਲੇ 'ਚ 2 ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਗਈ ਹੈ। ਘਟਨਾ ਨੂੰ ਅੰਜਾਮ ਦੇਣ ਵਾਲਾ ਪਿਕਅਪ ਟਰੱਕ ਮਾਲਕ ਨੇ ਪੁਲਿਸ ਅੱਗੇ ਆਤਮ ਸਮਰਪਣ ਕਰ ਦਿੱਤਾ ਹੈ।

Hit and run case
Hit and run case

By

Published : Dec 3, 2019, 11:28 AM IST

ਵਾਸ਼ਿੰਗਟਨ: ਅਮਰੀਕਾ ਦੇ ਟੈਨੇਸੀ ਰਾਜ ਵਿੱਚ ਥੈਂਕਸਗਿਵਿੰਗ ਦੀ ਰਾਤ ਨੂੰ ਵਾਪਰੇ ਇੱਕ ਸੜਕ ਹਾਦਸੇ ਵਿੱਚ 2 ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਗਈ ਹੈ। ਇਹ ਘਟਨਾ ਇੱਕ ਹਿੱਟ ਐਂਡ ਰਨ ਮਾਮਲਾ ਸੀ, ਜਿਸ 'ਚ ਪਿਕਅਪ ਟਰੱਕ ਮਾਲਕ ਨੇ ਆਤਮ ਸਮਰਪਣ ਕਰ ਦਿੱਤਾ ਹੈ।

ਯੂਨੀਵਰਸਿਟੀ ਨੇ ਕਿਹਾ ਕਿ ਜੂਡੀ ਸਟੈਨਲੇ (23) ਅਤੇ ਵੈਭਵ ਗੋਪੀਸਟੀ (26) ਟੈਨਸੀ ਸਟੇਟ ਯੂਨੀਵਰਸਿਟੀ ਦੇ ਗ੍ਰੈਜੂਏਟ ਵਿਦਿਆਰਥੀ ਸਨ ਅਤੇ ਖੇਤੀਬਾੜੀ ਕਾਲਜ ਵਿੱਚ ਫੂਡ ਸਾਇੰਸ ਦੀਆਂ ਡਿਗਰੀਆਂ ਹਾਸਲ ਕਰ ਰਹੇ ਸਨ। ਵੈਭਵ ਗੋਪੀਸਟੀ ਆਂਧ੍ਰ ਪ੍ਰਦੇਸ਼ ਦੇ ਵਿਜੇਵਾੜਾ ਦਾ ਰਹਿਣ ਵਾਲਾ ਸੀ।

ਅਮਰੀਕਾ ਦੀ ਫਰਜ਼ੀ ਯੂਨੀਵਰਸਿਟੀ ਵਿੱਚ ਪੜ੍ਹਨ ਵਾਲੇ ਭਾਰਤੀ ਵਿਦਿਆਰਥੀ ਗ੍ਰਿਫ਼ਤਾਰ

ਸਥਾਨਕ ਪੁਲਿਸ ਮੁਤਾਬਕ ਸਟੈਨਲੇ ਅਤੇ ਗੋਪੀਸਟੀ ਦੀ ਮੌਤ ਦੱਖਣੀ ਨੈਸ਼ਵਿਲ ਵਿੱਚ 28 ਨਵੰਬਰ ਦੀ ਰਾਤ ਨੂੰ ਇੱਕ ਸਪਸ਼ਟ ਹਿੱਟ ਐਂਡ-ਰਨ ਘਟਨਾ ਵਿੱਚ ਹੋਈ ਸੀ। ਹਾਦਸੇ ਵਿੱਚ ਦੋਵੇਂ ਵਿਦਿਆਰਥੀਆਂ ਦੀ ਮੌਤ ਹੋਣ ਤੋਂ ਬਾਅਦ ਸ਼ੁੱਕਰਵਾਰ ਨੂੰ ਟੀਐਸਯੂ ਨੇ ਇੱਕ ਬਿਆਨ ਜਾਰੀ ਕੀਤਾ। ਨਿਉਜ਼ ਚੈਨਲ 9.com ਮੁਤਾਬਕ ਉਨ੍ਹਾਂ ਨੇ ਪੀੜਤ ਲੜਕੀ ਦੀ ਪਛਾਣ ਕਰ ਲਈ ਹੈ।

ਮੈਟਰੋ ਨੈਸ਼ਵਿਲ ਪੁਲਿਸ ਵਿਭਾਗ ਨੇ ਐਤਵਾਰ ਨੂੰ ਦੱਸਿਆ ਕਿ ਜੀਐਮਸੀ ਪਿਕਅਪ ਟਰੱਕ ਦੇ ਮਾਲਕ ਡੇਵਿਡ ਟੋਰੇਸ (26) ਨੇ ਹਾਰਡਿੰਗ ਪਲੇਸ ਨੇੜੇ ਨਲੇਨਸਵਿੱਲੇ ਪਾਈਕ 'ਤੇ ਦੋਹਰਾ ਘਾਤਕ ਹਾਦਸਾ ਵਾਪਰਿਆ ਸੀ, ਉਸ ਲਈ ਲੁੱਕਆਉਟ ਨੋਟਿਸ ਜਾਰੀ ਕੀਤੇ ਜਾਣ ਤੋਂ ਬਾਅਦ ਪੁਲਿਸ ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ ਗਿਆ।

ABOUT THE AUTHOR

...view details