ਵਾਸ਼ਿੰਗਟਨ: ਅਮਰੀਕਾ ਦੇ ਏਰੀਜੋਨਾ ਰਾਜ ਦੇ ਫੀਨਿਕਸ ਸ਼ਹਿਰ ਵਿੱਚ ਇੱਕ ਪਾਰਟੀ ਦੌਰਾਨ ਹੋਈ ਗੋਲੀਬਾਰੀ ਵਿੱਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 4 ਲੋਕ ਜ਼ਖਮੀ ਹੋ ਗਏ ਹਨ।
ਅਮਰੀਕੀ ਸ਼ਹਿਰ 'ਚ ਹੋਈ ਗੋਲੀਬਾਰੀ 'ਚ 1 ਦੀ ਮੌਤ, 4 ਜ਼ਖ਼ਮੀ - america news
ਸ਼ਹਿਰ ਵਿੱਚ ਇੱਕ ਪਾਰਟੀ ਦੌਰਾਨ ਹੋਈ ਗੋਲੀਬਾਰੀ ਵਿੱਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 4 ਲੋਕ ਜ਼ਖਮੀ ਹੋ ਗਏ ਹਨ। ਫਿਲਹਾਲ ਪੁਲਿਸ ਘਟਨਾ ਦੀ ਜਾਂਚ ਕਰਨ 'ਚ ਲੱਗੀ ਹੋਈ ਹੈ
ਸਮਾਚਾਰ ਏਜੰਸੀ ਸਿਨਹੂਆ ਦੇ ਅਨੁਸਾਰ, ਫੀਨਿਕਸ ਪੁਲਿਸ ਦੇ ਬੁਲਾਰੇ ਸਾਰਜੈਂਟ ਐੱਨ ਜਸਟਸ ਨੇ ਮੀਡੀਆ ਨੂੰ ਦੱਸਿਆ ਕਿ ਅਧਿਕਾਰੀਆਂ ਨੂੰ ਸ਼ਨੀਵਾਰ ਸਵੇਰੇ 5:30 ਵਜੇ 35ਵੇਂ ਐਵੀਨਿਊ ਅਤੇ ਅਰਲ ਡਰਾਈਵ ਦੇ ਨੇੜੇ ਇੱਕ ਖਾਲੀ ਇਮਾਰਤ ਵਿੱਚ ਬੁਲਾਇਆ ਗਿਆ। ਜਦੋਂ ਅਧਿਕਾਰੀ ਉਥੇ ਪਹੁੰਚੇ ਤਾਂ ਗੋਲੀ ਨਾਲ ਜ਼ਖ਼ਮੀ ਇੱਕ ਕੁੜੀ ਮਿਲੀ। ਹਸਪਤਾਲ ਪਹੁੰਚਣ 'ਤੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਉਹ 17 ਤੋਂ 20 ਸਾਲਾਂ ਦੀ ਸੀ।
ਗੋਲੀ ਲੱਗਣ ਨਾਲ ਜ਼ਖ਼ਮੀ ਹੋਏ 4 ਲੋਕਾਂ ਨੂੰ ਨੇੜਲੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਫੀਨਿਕਸ ਪੁਲਿਸ ਨੇ ਕਿਹਾ ਕਿ ਇੰਝ ਲੱਗਦਾ ਹੈ ਕਿ ਸ਼ੂਟਿੰਗ ਖਾਲੀ ਇਮਾਰਤ ਦੇ ਅੰਦਰ ਇੱਕ ਗੈਰ ਕਾਨੂੰਨੀ ਪਾਰਟੀ ਦੌਰਾਨ ਹੋਈ, ਉਨ੍ਹਾਂ ਲੋਕਾਂ ਨੂੰ ਉੱਥੇ ਰਹਿਣ ਦੀ ਇਜਾਜ਼ਤ ਨਹੀਂ ਸੀ। ਫਿਲਹਾਲ ਪੁਲਿਸ ਘਟਨਾ ਦੀ ਜਾਂਚ ਕਰਨ 'ਚ ਲੱਗੀ ਹੋਈ ਹੈ।