ਜਾਣਕਾਰੀ ਮੁਤਾਬਕ ਅੱਗ ਲੱਗਣ ਨਾਲ ਤਿੰਨ ਹੋਰ ਖਿਡਾਰੀ ਜ਼ਖ਼ਮੀ ਹੋਏ ਹਨ ਜਿਨ੍ਹਾਂ ਚੋਂ 2 ਦੀ ਹਾਲਤ ਗੰਭੀਰ ਬਣੀ ਹੋਈ ਹੈ।
ਫੁੱਟਬਾਲ ਕਲੱਬ 'ਚ ਅੱਗ ਲੱਗਣ ਨਾਲ 10 ਖਿਡਾਰੀ ਸੜੇ - punjab news
ਰੀਓ: ਬ੍ਰਾਜ਼ੀਲ ਦੀ ਰਾਜਧਾਨੀ ਰੀਓ ਡੀ ਜੇਨੇਰੋ ਵਿੱਚ ਬ੍ਰਾਜ਼ੀਲ ਫੁੱਟਬਾਲ ਕਲੱਬ ਵਿੱਚ ਅੱਗ ਲੱਗਣ ਨਾਲ 10 ਖਿਡਾਰੀ ਜਿਉਂਦੇ ਸੜ ਗਏ। ਇਨ੍ਹਾਂ ਵਿੱਚੋਂ ਇੱਕ ਮਸ਼ਹੂਰ ਖਿਡਾਰੀ ਵੀ ਸੀ।
ਇਹ ਅੱਗ ਨੀਨਹੋ ਦੋ ਉਰਬੂ ਦੇ ਕਲੱਬ ਵਿੱਚ ਲੱਗੀ ਹੈ ਜਿਸ ਨੂੰ ਖੁੱਲ੍ਹੇ ਮਹਿਜ਼ ਦੋ ਹੀ ਮਹੀਨੇ ਹੋਏ ਸਨ। ਜਾਣਕਾਰੀ ਮੁਤਾਬਕ ਅੱਗ ਲੱਗਣ ਵੇਲੇ ਖਿਡਾਰੀ ਸੁੱਤੇ ਪਏ ਸਨ। ਘਟਨਾ ਤੋਂ ਬਾਅਦ ਮਸ਼ਹੂਰ ਖਿਡਾਰੀ ਰੋਨਾਲਡੋ ਨੇ ਇਸ ਹਾਦਸੇ 'ਤੇ ਟਵੀਟ ਕਰ ਕੇ ਦੁੱਖ ਪ੍ਰਗਟ ਕੀਤਾ ਹੈ।
ਰੀਓ ਦੇ ਗਵਰਨਰ ਵਿਲਸਨ ਵਿਟਜ਼ਲ ਨੇ ਇਸ ਘਟਨਾ 'ਤੇ ਤਿੰਨ ਦਿਨਾਂ ਦੇ ਸੋਗ ਦਾ ਐਲਾਨ ਕੀਤਾ ਹੈ।