ਨਿਊਯਾਰਕ: ਅਮਰੀਕਾ ਦੇ ਨਵੇਂ ਚੁਣੇ ਗਏ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਸੋਮਵਾਰ ਨੂੰ ਕਿਹਾ ਕਿ ਬਾਇਡਨ ਸਰਕਾਰ ਮਾਹਰਾਂ ਦੀ ਸਲਾਹ 'ਤੇ ਅਮਲ ਕਰੇਗੀ ਤੇ ਕੌਵਿਡ ਮਹਾਂਮਾਰੀ ਨੂੰ ਕੰਟਰੋਲ ਕਰਨ ਲਈ ਦੇਸ਼ ਭਰ ਵਿੱਚ ਜਾਂਚ ਕਰੇਗੀ ਅਤੇ ਇਹ ਸੁਨਿਸ਼ਚਿਤ ਕਰੇਗੀ ਕਿ ਟੀਕੇ ਸਾਰਿਆਂ ਲਈ ਸੁਰੱਖਿਅਤ ਅਤੇ ਮੁਫਤ ਹਨ।
ਮਾਹਰਾਂ ਦੀ ਸਲਾਹ ਨਾਲ ਕੋਰੋਨਾ ਮਹਾਂਮਾਰੀ ਨੂੰ ਕਰਾਂਗੇ ਨਿਯੰਤਰਿਤ: ਕਮਲਾ ਹੈਰਿਸ - ਕਮਲਾ ਹੈਰਿਸ
ਕਮਲਾ ਹੈਰਿਸ ਨੇ ਕਿਹਾ ਕਿ ਮਾਹਰਾਂ ਦੀ ਸਲਾਹ 'ਤੇ ਅਮਲ ਕਰਦੇ ਹੋਏ ਉਹ ਦੇਸ਼ ਭਰ ਵਿੱਚ ਜਾਂਚ ਤੇ ਸੰਕਰਮਣਾਂ ਦੀ ਪਛਾਣ ਕਰ ਕੋਰੋਨਾ ਮਹਾਂਮਾਰੀ ਨੂੰ ਕੰਟਰੋਲ ਕਰ ਲੈਣਗੇ ਤੇ ਇਹ ਸੁਨਿਸ਼ਚਿਤ ਕੀਤਾ ਜਾਵੇਗਾ ਕਿ ਟੀਕਾ ਸਾਰਿਆਂ ਲਈ ਸੁਰੱਖਿਅਤ ਅਤੇ ਮੁਫਤ ਹੋਵੇ।
ਮਾਹਰਾਂ ਦੀ ਸਲਾਹ ਨਾਲ ਕੋਰੋਨਾ ਮਹਾਂਮਾਰੀ ਨੂੰ ਕਰਾਂਗੇ ਨਿਯੰਤਰਿਤ: ਕਮਲਾ ਹੈਰਿਸ
ਅਮਰੀਕਾ ਕੋਰੋਨਾ ਮਹਾਂਮਾਰੀ ਨਾਲ ਸਭ ਤੋਂ ਪ੍ਰਭਾਵਤ ਦੇਸ਼ ਹੈ, ਜਿਥੇ ਹੁਣ ਤੱਕ 11 ਮਿਲੀਅਨ ਤੋਂ ਵੱਧ ਮਰੀਜ਼ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 246,000 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਹੈਰਿਸ ਨੇ ਟਵੀਟ ਕੀਤਾ, "ਬਾਇਡਨ ਸਰਕਾਰ ਮਾਹਰਾਂ ਦੀ ਸਲਾਹ 'ਤੇ ਅਮਲ ਕਰੇਗੀ, ਦੇਸ਼ ਭਰ ਵਿੱਚ ਜਾਂਚ ਤੇ ਸੰਕਰਮਣਾਂ ਦੀ ਪਛਾਣ ਕਰ ਕੋਰੋਨਾ ਮਹਾਂਮਾਰੀ ਨੂੰ ਕੰਟਰੋਲ ਕਰ ਲਵੇਗੀ ਤੇ ਇਹ ਸੁਨਿਸ਼ਚਿਤ ਕਰੇਗੀ ਕਿ ਟੀਕਾ ਸਾਰਿਆਂ ਲਈ ਸੁਰੱਖਿਅਤ ਅਤੇ ਮੁਫਤ ਹੋਵੇ।" ਉਨ੍ਹਾਂ ਦਾ ਇਹ ਬਿਆਨ ਅਮਰੀਕਾ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਅਚਾਨਕ ਵਾਧੇ ਤੋਂ ਬਾਅਦ ਆਇਆ ਹੈ।