ਪੰਜਾਬ

punjab

By

Published : Jan 26, 2020, 11:25 PM IST

ETV Bharat / international

ਬਗਦਾਦ 'ਚ ਅਮਰੀਕੀ ਦੂਤਾਵਾਸ 'ਤੇ ਦਾਗੇ ਗਏ 5 ਰਾਕੇਟ

ਬਗਦਾਦ ਵਿੱਚ ਸਥਿਤ ਅਮਰੀਕੀ ਦੂਤਾਵਾਸ ਵਿੱਚ 5 ਰਾਕੇਟ ਦਾਗੇ ਗਏ ਹਨ। ਫਿਲਹਾਲ ਹਮਲੇ ਨਾਲ ਹੋਏ ਜਾਨੀ ਨੁਕਸਾਨ ਦੀ ਕੋਈ ਜਾਣਕਾਰੀ ਨਹੀਂ ਹੈ।

Five rockets hit near US embassy in Iraq capital
ਫ਼ੋਟੋ

ਬਗਦਾਦ: ਅਮਰੀਕਾ ਅਤੇ ਈਰਾਨ ਵਿਚਾਲੇ ਤਣਾਅ ਲਗਾਤਾਰ ਵੱਧਦਾ ਜਾ ਰਿਹਾ ਹੈ। ਇਰਾਕ ਦੀ ਰਾਜਧਾਨੀ ਬਗਦਾਦ ਵਿੱਚ ਸਥਿਤ ਅਮਰੀਕੀ ਦੂਤਾਵਾਸ ਵਿੱਚ ਹਵਾਈ ਹਮਲਾ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਦੂਤਾਵਾਸ ਵਿੱਚ 5 ਰਾਕੇਟ ਦਾਗੇ ਗਏ ਹਨ।

Five rockets hit near US embassy in Iraq capital

ਫਿਲਹਾਲ ਇਸ ਹਮਲੇ ਦੀ ਜ਼ਿੰਮੇਵਾਰੀ ਹੁਣ ਤੱਕ ਕਿਸੇ ਵੀ ਦੇਸ਼ ਜਾਂ ਸੰਗਠਨ ਨੇ ਨਹੀਂ ਲਈ ਹੈ। ਬਗਦਾਦ ਦੇ ਅਤਿ ਸੁਰੱਖਿਅਤ ਗ੍ਰੀਨ ਜ਼ੋਨ ‘ਚ ਅਮਰੀਕੀ ਸਫਾਰਤਖਾਨੇ ਦੇ ਕੋਲ 5 ਰਾਕੇਟ ਦਾਗੇ ਗਏ ਹਨ।

ਦੱਸ ਦਈਏ ਕਿ ਪਿਛਲੇ ਦਿਨੀਂ ਅਮਰੀਕੀ ਰਾਸ਼ਟਰਪਤੀ ਡੌਨਾਲਡ ਟਰੰਪ ਨੇ ਈਰਾਨ ਨੂੰ ਚੇਤਾਵਨੀ ਦਿੱਤੀ ਸੀ ਕਿ ਜੇ ਕਿਸੇ ਅਮਰੀਕੀ ਟਿਕਾਣੇ ਜਾਂ ਅਮਰੀਕੀ ਜਾਇਦਾਦ 'ਤੇ ਹਮਲਾ ਕੀਤਾ ਗਿਆ ਤਾਂ ਅਮਰੀਕਾ 52 ਈਰਾਨੀ ਸ਼ਹਿਰਾਂ ਨੂੰ 'ਨਿਸ਼ਾਨਾ' ਬਣਾਵੇਗਾ। ਟਰੰਪ ਦਾ ਇਹ ਵੀ ਕਹਿਣਾ ਸੀ ਇਹ ਹਮਲਾ 'ਤੇਜ਼ੀ ਨਾਲ ਅਤੇ ਬਹੁਤ ਜ਼ੋਰ ਨਾਲ' ਕੀਤਾ ਜਾਵੇਗਾ।

ABOUT THE AUTHOR

...view details