ਨਵੀਂ ਦਿੱਲੀ: ਅਮਰੀਕਾ ਦੇ ਸੂਬੇ ਟੈਕਸਸ 'ਚ ਗੋਲੀਬਾਰੀ ਦੀ ਖ਼ਬਰ ਹੈ। ਇੱਕ ਸ਼ਾਪਿੰਗ ਮਾਲ 'ਚ ਸਨਿੱਚਰਵਾਰ ਨੂੰ ਗੋਲੀਬਾਰੀ 'ਚ 20 ਲੋਕ ਮਾਰੇ ਗਏ। ਟੈਕਸਸ ਦੇ ਗਵਰਨਰ ਨੇ ਇਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਅਲ ਪਾਸੋ ਦੇ ਸ਼ਾਪਿੰਗ ਸੈਂਟਰ 'ਚ ਹੋਈ ਗੋਲੀਬਾਰੀ 'ਚ 20 ਲੋਕ ਮਾਰੇ ਗਏ ਹਨ ਤੇ 26 ਜ਼ਖ਼ਮੀ ਹਨ। 21 ਸਾਲਾਂ ਦੇ ਸ਼ੱਕੀ ਨੌਜਵਾਨ ਨੇ ਪੁਲਿਸ ਅੱਗੇ ਸਰੰਡਰ ਕਰ ਦਿੱਤਾ ਹੈ।
ਇੱਕ ਬੰਦੂਕਧਾਰੀ ਨੇ ਅਲ ਪਾਸੋ ਦੇ ਸ਼ਾਪਿੰਗ ਸੈਂਟਰ 'ਚ ਸ਼ਾਪਿੰਗ ਕਰ ਰਹੇ ਲੋਕਾਂ 'ਤੇ ਅੰਧਾਧੁੰਦ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਇਸ ਮਾਸ ਸ਼ੂਟਿੰਗ 'ਚ 20 ਲੋਕ ਮਾਰੇ ਗਏ।
ਏਜੰਸੀਆਂ ਹੇਟ ਕ੍ਰਾਈਮ ਦੀ ਇਸ ਘਟਨਾ ਦੀ ਜਾਂਚ 'ਚ ਲੱਗ ਗਈਆਂ ਹਨ। ਇਸ ਹਿੰਸਕ ਘਟਨਾ ਮਗਰੋਂ 21 ਸਾਲਾਂ ਦੇ ਨੌਜਵਾਨ ਨੇ ਆਤਮ ਸਮਰਪਣ ਕਰ ਦਿੱਤਾ। ਪੱਤਰਕਾਰ ਮਿਲਣੀ 'ਚ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਜੇ ਤੱਕ ਅਸੀਂ ਇਸ ਘਟਨਾ ਦੀ ਹੇਟ ਕ੍ਰਾਈਮ ਦੇ ਨਜ਼ਰੀਏ ਨਾਲ ਜਾਂਚ ਕਰ ਰਹੇ ਹਾਂ।