ਉੱਤਰ ਕੈਰੋਲੀਨਾ: ਅਮਰੀਕਾ ਦੀ ਯੂਨੀਵਰਸਿਟੀ ਆਫ ਨਾਰਥ ਕੈਰੋਲੀਨਾ ਦੇ ਕੈਂਪਸ ਵਿੱਚ ਲਗਭਗ ਛੇ ਵਜੇ ਗੋਲੀਬਾਰੀ ਹੋਣ ਦੀ ਖ਼ਬਰ ਮਿਲੀ ਸੀ। ਯੂਨੀਵਰਸਿਟੀ ਨੇ ਟਵੀਟ ਕਰਕੇ ਸਭ ਨੂੰ ਅਲਰਟ ਕਰ ਦਿੱਤਾ ਹੈ।
ਅਮਰੀਕੀ ਯੂਨੀਵਰਸਿਟੀ 'ਚ ਗੋਲੀਬਾਰੀ, 2 ਦੀ ਮੌਤ, 4 ਜ਼ਖ਼ਮੀ - died
ਬੀਤੇ ਦਿਨੀਂ ਅਮਰੀਕਾ ਦੇ ਚਾਰਲੋਟ ਸ਼ਹਿਰ ਵਿੱਚ ਯੂਨੀਵਰਸਿਟੀ ਆਫ਼ ਨਾਰਥ ਦੇ ਕੈਂਪਸ 'ਚ ਗੋਲੀਬਾਰੀ ਹੋਈ ਜਿਸ ਦੌਰਾਨ 2 ਦੀ ਮੌਤ ਤੇ 4 ਜ਼ਖ਼ਮੀ ਹੋ ਗਏ ਹਨ।
ਫ਼ਾਇਲ ਫ਼ੋਟੋ
ਇਸ ਬਾਰੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜ਼ਖ਼ਮੀਆਂ 'ਚੋਂ 2 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਦੱਸ ਦਈਏ, ਸ਼ੱਕੀ ਹਮਲਾਵਰ ਦੀ ਪਛਾਣ 22 ਸਾਲਾ ਇਤਿਹਾਸ ਦੇ ਵਿਦਿਆਰਥੀ ਵਜੋਂ ਹੋਈ ਹੈ। ਇਸ ਦੇ ਨਾਲ ਹੀ ਮ੍ਰਿਤਕ ਨੌਜਵਾਨਾਂ ਦੀ ਉਮਰ 17 ਤੋਂ 18 ਸਾਲ ਦੱਸੀ ਜਾ ਰਹੀ ਹੈ।
ਚਾਰਲੋਟ ਦੀ ਮੇਅਰ ਵੀ. ਲਾਈਲਸ ਨੇ ਕਿਹਾ ਕਿ ਉਹ ਅਜਿਹੀ ਘਟਨਾ ਕਰਕੇ ਬਹੁਤ ਪਰੇਸ਼ਾਨ ਤੇ ਦੁੱਖੀ ਹਾਂ ਤੇ ਮੈਂ ਪੀੜਤਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦੀ ਹਾਂ।