ਮੈਕਸੀਕੋ ਸਿਟੀ: ਮੈਕਸੀਕੋ ਦੇ ਦੱਖਣ ਵਿੱਚ ਅਕਾਪੁਲਕੋ ਰਿਜੋਰਟ ਦੇ ਨੇੜੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ, ਜਿਸ ਕਾਰਨ ਸ਼ਹਿਰ ਤੋਂ 200 ਮੀਲ ਦੀ ਦੂਰੀ 'ਤੇ ਸਥਿਤ ਦੇਸ਼ ਦੀ ਰਾਜਧਾਨੀ ਮੈਕਸੀਕੋ ਸਿਟੀ ਵਿੱਚ ਇਮਾਰਤਾਂ ਹਿੱਲ ਗਈਆਂ।
ਭੂਚਾਲ ਦੇ ਝਟਕਿਆਂ ਤੋਂ ਤੁਰੰਤ ਬਾਅਦ ਲੋਕ ਘਰਾਂ ਤੋਂ ਬਾਹਰ ਆ ਗਏ। ਸਥਾਨਕ ਲੋਕਾਂ ਅਨੁਸਾਰ ਭੂਚਾਲ ਕਾਰਨ ਘਰ ਕੰਬਣ ਲੱਗਾ ਅਤੇ ਬਿਜਲੀ ਵੀ ਚਲੀ ਗਈ। ਇਸ ਤੋਂ ਬਾਅਦ ਉਨ੍ਹਾਂ ਨੇ ਚੀਜ਼ਾਂ ਡਿੱਗਣ ਦੀ ਆਵਾਜ਼ ਸੁਣੀ।
ਭੂਚਾਲ ਨਾਲ ਘਬਰਾਏ ਹੋਏ ਲੋਕ ਤੁਰੰਤ ਆਪਣੇ ਘਰਾਂ ਤੋਂ ਬਾਹਰ ਆ ਨਿਕਲ ਗਏ ਅਤੇ ਸੜਕਾਂ 'ਤੇ ਆ ਗਏ।
ਦੱਸ ਦਈਏ ਕਿ, ਅਮਰੀਕੀ ਜੀਓਲੌਜੀਕਲ ਸਰਵੇ ਨੇ ਕਿਹਾ ਕਿ ਭੂਚਾਲ ਦੀ ਤੀਬਰਤਾ 7.0 ਸੀ ਅਤੇ ਇਸ ਦਾ ਕੇਂਦਰ ਗੁਰੇਰੋ ਰਾਜ ਦੇ ਪੁਏਬਲੋ ਮੈਡੇਰੋ ਤੋਂ ਅੱਠ ਕਿਲੋਮੀਟਰ ਪੂਰਬ-ਦੱਖਣ-ਪੂਰਬ ਵਿੱਚ ਸੀ। ਅਜੇ ਤਕ ਭੂਚਾਲ ਨਾਲ ਹੋਏ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ।
ਮੈਕਸੀਕੋ 'ਚ ਜ਼ਬਰਦਸਤ ਭੂਚਾਲ ਦੇ ਝਟਕੇ, ਰਿਕਟਰ ਪੈਮਾਨੇ 'ਤੇ 6.8 ਦੀ ਤੀਬਰਤਾ ਭੂਚਾਲ ਕਾਰਨ ਰਾਜਧਾਨੀ ਦੇ ਕੁਝ ਹਿੱਸਿਆਂ ਵਿੱਚ ਤਕਰੀਬਨ ਇੱਕ ਮਿੰਟ ਤੱਕ ਜ਼ਮੀਨ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
ਮੈਕਸੀਕਨ ਭੂਚਾਲ ਵਿਗਿਆਨ ਸੇਵਾ (National Center for Seismology) ਨੇ 6.9 ਦੀ ਸ਼ੁਰੂਆਤੀ ਤੀਬਰਤਾ ਦੀ ਰਿਪੋਰਟ ਦਿੱਤੀ ਸੀ।
ਇਹ ਵੀ ਪੜ੍ਹੋ:ਅਫਗਾਨਿਸਤਾਨ ‘ਚ ਤਾਲਿਬਾਨ ਦੀ ਬਣੀ ਨਵੀਂ ਸਰਕਾਰ