ਪੰਜਾਬ

punjab

ETV Bharat / international

24 ਫਰਵਰੀ ਤੋਂ ਭਾਰਤ ਦੌਰੇ 'ਤੇ ਡੋਨਾਲਡ ਟਰੰਪ

ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਤੋਂ ਬਾਅਦ ਹੁਣ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤ ਆ ਰਹੇ ਹਨ। ਉਹ 24-25 ਫਰਵਰੀ ਨੂੰ ਭਾਰਤ ਆਉਣਗੇ ਤੇ ਸਿੱਧਾ ਗੁਜਰਾਤ ਦੇ ਅਹਿਮਦਾਬਾਦ ਜਾਣਗੇ। ਟਰੰਪ ਦੇ ਨਾਲ ਉਨ੍ਹਾਂ ਦੀ ਪਤਨੀ ਵੀ ਹੋਣਗੇ।

donald trump
donald trump

By

Published : Feb 12, 2020, 11:04 PM IST

ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 24-25 ਫਰਵਰੀ 2020 ਨੂੰ ਭਾਰਤ ਦੌਰੇ 'ਤੇ ਹੋਣਗੇ। ਪ੍ਰਧਾਨ ਮੰਤਰੀ ਟਰੰਪ ਦੇ ਨਾਲ ਉਨ੍ਹਾਂ ਦੀ ਪਤਨੀ ਮੇਲੇਨਿਆ ਟਰੰਪ ਵੀ ਹੋਣਗੇ। ਇਸ ਯਾਤਰਾ 'ਚ ਅਮਰੀਕੀ ਰਾਸ਼ਟਰਪਤੀ ਨਵੀਂ ਦਿੱਲੀ ਦੇ ਨਾਲ-ਨਾਲ ਗੁਜਰਾਤ ਦੇ ਅਹਿਮਦਾਬਾਦ ਵੀ ਜਾਣਗੇ।

ਟਰੰਪ ਦੀ ਇਹ ਯਾਤਰਾ ਕਰੀਬ 48 ਘੰਟੇ ਦੀ ਹੀ ਹੈ। ਉਨ੍ਹਾਂ ਦਾ ਸਵਾਗਤ 'ਕੇਮ ਛੋ ਟਰੰਪ' ਜਿਹੇ ਵੱਡਾ ਸਮਾਗਮ ਨਾਲ ਕੀਤਾ ਜਾਵੇ। ਕਾਫੀ ਹੱਦ ਤੱਕ ਉਸ ਤਰ੍ਹਾਂ ਦਾ ਆਯੋਜਨ ਹੋਵੇਗਾ ਜਿਵੇਂ ਪੀਐਮ ਮੋਦੀ ਦੇ ਲਈ ਅਮਰੀਕਾ ਦੇ ਹਿਊਸਟਨ ਦੇ ਐਨਆਰਜੀ ਸਟੇਡੀਅਮ 'ਚ 'ਹਾਊਡੀ ਮੋਦੀ' ਕੀਤਾ ਗਿਆ ਸੀ।

ਟਰੰਪ ਸੋਮਵਾਰ ਨੂੰ ਅਹਿਮਦਾਬਾਦ ਹਵਾਈ ਅੱਡੇ' ਤੇ ਉਤਰਣਗੇ ਅਤੇ ਪ੍ਰਧਾਨ ਮੰਤਰੀ ਮੋਦੀ ਉਨ੍ਹਾਂ ਨੂੰ ਰਿਸੀਵ ਕਰਨਗੇ। ਬਾਅਦ ਵਿਚ, ਅਮਰੀਕੀ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਸਾਬਰਮਤੀ ਆਸ਼ਰਮ ਪਹੁੰਚਣ ਤੋਂ ਪਹਿਲਾਂ ਅਹਿਮਦਾਬਾਦ ਹਵਾਈ ਅੱਡੇ ਤੋਂ 10 ਕਿਲੋਮੀਟਰ ਦੀ ਦੂਰੀ 'ਤੇ ਯੋਜਨਾਬੱਧ ਇਕ ਵਿਸ਼ਾਲ ਰੋਡ ਸ਼ੋਅ ਕਰਨਗੇ। ਟਰੰਪ, ਮੇਲਾਨੀਆ ਅਤੇ ਮੋਦੀ ਹਿਰਦਿਆ ਕੁੰਜ ਅਤੇ ਮਹਾਤਮਾ ਗਾਂਧੀ ਆਵਾਸ ਦਾ ਵੀ ਦੌਰਾ ਕਰਨਗੇ।

ਮਹਾਤਮਾ ਗਾਂਧੀ ਆਵਾਸ ਚ ਟਰੰਪ ਚਰਖਾ ਚਲਾਉਣਗੇ ਤੇ ਪਿੱਛੇ ਗਾਂਧੀ ਜੀ ਦਾ ਮਨਪਸੰਦ ਭਜਨ, "ਵੈਸ਼ਨਵ ਜਨ ਤੋਂ" ਸੰਗੀਤ ਵੱਜ ਰਿਹਾ ਹੋਵੇਗਾ। ਬਾਅਦ ਵਿਚ, ਉਹ ਦੁਨੀਆ ਦੇ ਸਭ ਤੋਂ ਵੱਡੇ ਸਰਦਾਰ ਵੱਲਭਭਾਈ ਪਟੇਲ ਕ੍ਰਿਕਟ ਸਟੇਡੀਅਮ ਦਾ ਉਦਘਾਟਨ ਕਰਨਗੇ ਅਤੇ ਫਿਰ 'ਕੇਮ ਛੋ ਟਰੰਪ' ਸਮਾਗਮ ਵਿਚ ਸ਼ਾਮਲ ਹੋਣਗੇ।

ਵਾਈਟ ਹਾਉਸ ਵਲੋਂ ਇਸ ਦੌਰੇ ਨੂੰ ਲੈ ਕੇ ਜਾਰੀ ਬਿਆਨ ਮੁਤਾਬਕ ਪਿਛਲੇ ਹਫ਼ਤੇ ਇੱਕ ਫੋਨ ਕਾਲ ਦੌਰਾਨ, ਰਾਸ਼ਟਰਪਤੀ ਟਰੰਪ ਤੇ ਪ੍ਰਧਾਨ ਮੰਤਰੀ ਮੋਦੀ ਨੇ ਇਸ ਗੱਲ 'ਤੇ ਸਹਿਮਤੀ ਜਤਾਈ ਕਿ ਇਹ ਯਾਤਰਾ ਅਮਰੀਕਾ ਅਤੇ ਭਾਰਤ ਦੀ ਰਣਨੀਤੀਕ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰੇਗੀ ਨਾਲ ਹੀ ਅਮਰੀਕਾ ਤੇ ਭਾਰਤੀ ਲੋਕਾਂ ਦੇ ਵਿੱਚ ਮਜ਼ਬੂਤ ਤੇ ਸਥਾਈ ਰਿਸ਼ਤੇ ਬਣਨਗੇ।

ABOUT THE AUTHOR

...view details