ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਾਈਟ ਹਾਊਸ ਨੂੰ ਛੱਡਣ ਦਾ ਸੰਕੇਤ ਦੇ ਦਿੱਤਾ ਹੈ। ਸੋਮਵਾਰ ਨੂੰ ਸਰਕਾਰੀ ਏਜੰਸੀ ਨੇ ਕਿਹਾ ਕਿ ਉਹ ਸੱਤਾ ਤਬਾਦਲੇ ਵਿੱਚ ਲਗਾਏ ਗਏ ਰੋਕ ਨੂੰ ਆਖਿਰਕਾਰ ਹਟਾ ਰਹੇ ਹਨ।
ਡੋਨਾਲਡ ਟਰੰਪ ਨੇ ਦਿੱਤੇ ਵਾਈਟ ਹਾਊਸ ਛੱਡਣ ਦੇ ਸੰਕੇਤ - White House
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਾਈਟ ਹਾਊਸ ਨੂੰ ਛੱਡਣ ਦਾ ਸੰਕੇਤ ਦੇ ਦਿੱਤਾ ਹੈ। ਟਰੰਪ ਨੇ ਅਮਰੀਕਾ ਦੇ ਜਨਰਲ ਸਰਵਿਸ ਆਫ ਐਡਮਨਿਸਟ੍ਰੇਸ਼ਨ ਨੂੰ ਸੱਤਾ ਟ੍ਰਾਂਸਫਰ ਨੂੰ ਲੈ ਕੇ ਕਿਹਾ ਹੈ ਕਿ ਜੋ ਕੀਤਾ ਜਾਣਾ ਚਾਹੀਦਾ, ਉਹ ਕਰੋ।
ਫ਼ੋਟੋ
ਟਰੰਪ ਨੇ ਅਮਰੀਕਾ ਦੇ ਜਨਰਲ ਸਰਵਿਸ ਆਫ ਐਡਮਨਿਸਟ੍ਰੇਸ਼ਨ ਨੂੰ ਸੱਤਾ ਟ੍ਰਾਂਸਫਰ ਨੂੰ ਲੈ ਕੇ ਕਿਹਾ ਹੈ ਕਿ ਜੋ ਕੀਤਾ ਜਾਣਾ ਚਾਹੀਦਾ, ਉਹ ਕਰੋ। ਇਸ ਤੋਂ ਬਾਅਦ ਅਮਰੀਕਾ ਦੀ ਜਨਰਲ ਸਰਵਿਸ ਐਡਮਨਿਸਟ੍ਰੇਟਰ ਏਮਿਲੀ ਮਰਫੀ ਨੇ ਜੋ ਬਾਇਡਨ ਨੂੰ ਚਿੱਠੀ ਲਿਖੀ ਹੈ ਤੇ ਸੱਤਾ ਬਦਲੀ ਦੀ ਪ੍ਰਕਿਰਿਆ 'ਚ ਸ਼ਾਮਲ ਹੋਣ ਦਾ ਨਿਓਤਾ ਦਿੱਤਾ ਹੈ।
ਹਾਲਾਂਕਿ ਟਰੰਪ ਨੇ ਟਵੀਟ ਵਿੱਚ ਇੱਕ ਵਾਰ ਫਿਰ ਹਾਰ ਮੰਨਣ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਡਾ ਕੇਸ ਮਜ਼ਬੂਤੀ ਨਾਲ ਚਲ ਰਿਹਾ ਹੈ। ਅਸੀਂ ਲੜਾਈ ਜਾਰੀ ਰਖਾਂਗੇ ਅਤੇ ਮੈਨੂੰ ਵਿਸ਼ਵਾਸ ਹੈ ਕਿ ਅਸੀਂ ਜਿੱਤਾਗੇ।