ਵਾਸ਼ਿੰਗਟਨ: 26/11 ਹਮਲੇ ਦੇ ਮਾਸਟਰ ਮਾਇੰਡ ਜਮਾਤ ਉਦ ਦਾਵਾ ਦੇ ਮੁਖੀ ਹਾਫਿਜ਼ ਸਈਦ ਦੀ ਬੁੱਧਵਾਰ ਨੂੰ ਹੋਈ ਗ੍ਰਿਫਤਾਰੀ ਨੂੰ ਲੈ ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਾਕਿ ਦੀ ਇਸ ਕਾਰਵਾਈ ਦਾ ਸਵਾਗਤ ਕੀਤਾ ਹੈ।
ਟਰੰਪ ਨੇ ਟਵੀਟ ਕਰਦੇ ਹੋਏ ਕਿਹਾ ਕਿ ਕਰੀਬ 10 ਸਾਲਾ ਤੱਕ ਤਲਾਸ਼ੀ ਤੋਂ ਬਾਅਦ ਮੁੰਬਈ ਅੱਤਵਾਦੀ ਹਮਲੇ ਦੇ ਕਥਿਤ ਮਾਸਟਰ ਮਾਇੰਡ ਨੂੰ ਪਾਕਿਸਤਾਨ 'ਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਟਰੰਪ ਨੇ ਕਿਹਾ ਕਿ ਸਾਲ 2008 ਦੇ ਮੁੰਬਈ ਅੱਤਵਾਦੀ ਹਮਲਿਆਂ ਦੇ ਮਾਸਟਰ-ਮਾਇੰਡ ਨੂੰ ਲੱਭਣ ਲਈ ਪਾਕਿਸਤਾਨ ’ਤੇ ਪਿਛਲੇ 2 ਸਾਲਾਂ ਤੋਂ ਭਾਰੀ ਦਬਾਅ ਪਾਇਆ ਗਿਆ ਸੀ।
ਹਾਫਿਜ਼ ਸਈਦ ਦੀ ਗ੍ਰਿਫ਼ਤਾਰ 'ਤੇ ਕੀ ਕਿਹਾ ਟਰੰਪ ਨੇ - America
ਇਮਰਾਨ ਖ਼ਾਨ ਦੇ ਪਹਿਲੇ ਅਮਰੀਕਾ ਦੌਰੇ ਤੋਂ ਪਹਿਲਾਂ ਪਾਕਿਸਤਾਨ ਨੇ ਵਡੀ ਕਾਰਵਾਈ ਕਰਦੇ ਹੋਏ ਹਾਫ਼ਿਜ਼ ਸਈਦ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹਾਫਿਜ਼ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਟਰੰਪ ਨੇ ਇਸ ਕਾਰਵਾਈ ਦਾ ਸਵਾਗਤ ਕੀਤਾ ਹੈ।
ਹਾਫਿਜ਼ ਨੂੰ ਅੱਤਵਾਦੀ ਸਰਗਰਮੀਆਂ ਲਈ ਧਨ ਮੁਹਈਆ ਕਰਵਾਉਣ ਦੇ ਦੋਸ਼ ਵਿਚ ਗਿ੍ਫ਼ਤਾਰ ਕੀਤਾ ਗਿਆ ਹੈ। ਅਮਰੀਕਾ ਨੇ ਹਾਫਿਜ਼ 'ਤੇ ਇਕ ਕਰੋੜ ਡਾਲਰ (ਕਰੀਬ 70 ਕਰੋੜ ਰੁਪਏ) ਦਾ ਇਨਾਮ ਰੱਖਿਆ ਸੀ। ਹਾਫਿਜ਼ ਸਈਦ 2008 'ਚ ਹੋਏ ਮੁੰਬਈ ਹਮਲੇ ਦਾ ਮਾਸਟਰ ਮਾਈਂਡ ਹੈ। ਭਾਰਤ ਉਸ ਵਿਰੁੱਧ ਕਾਰਵਾਈ ਲਈ ਲਗਾਤਾਰ ਦਬਾਅ ਬਣਾਉਂਦਾ ਰਿਹਾ ਹੈ।
ਇਸ ਦੇ ਨਾਲ ਹੀ ਤੁਹਾਨੂੰ ਦੱਸਦਈਏ ਕਿ ਸਈਦ ਦੀ ਗਿ੍ਫ਼ਤਾਰੀ ਅਜਿਹੇ ਵੇਲੇ ਹੋਈ ਹੈ ਜਦੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ 21 ਜੁਲਾਈ ਨੂੰ ਆਪਣੇ ਪਹਿਲੇ ਅਮਰੀਕਾ ਦੌਰੇ 'ਤੇ ਪੁੱਜਣ ਵਾਲੇ ਹਨ। ਇੱਥੇ ਉਹ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕਰਨਗੇ।