ਵਾਸ਼ਿੰਗਟਨ: ਅਮਰੀਕਾ ਚ ਪਈਆਂ ਰਾਸ਼ਟਰਪਤੀ ਚੋਣਾਂ 'ਚ ਹਾਰ ਜਾਣ ਤੋਂ ਬਾਅਦ ਵੀ ਡੋਨਾਲਡ ਟਰੰਪ ਆਪਣੀ ਹਾਰ ਮੰਨਣ ਨੂੰ ਤਿਆਰ ਨਹੀਂ ਹਨ। ਇਸ ਦੌਰਾਨ ਪਹਿਲੀ ਵਾਰ ਮੀਡੀਆ 'ਚ ਤਖ਼ਤਾਪਲਟ ਦੀਆਂ ਖ਼ਬਰਾਂ ਆ ਰਹੀਆਂ ਹਨ। ਦੂਜੇ ਪਾਸੇ ਰੱਖਿਆ ਮੰਤਰੀ ਮਾਈਕ ਪੌਂਪੀਓ ਦਾ ਕਹਿਣਾ ਹੈ ਕਿ ਸੱਤਾ ਦਾ ਤਬਾਦਲਾ ਸਾਂਤ ਢੰਗ ਨਾਲ ਹੋਵੇਗਾ, ਅਤੇ ਡੋਨਾਲਡ ਟਰੰਪ ਨੂੰ ਹੀ ਰਾਸ਼ਟਰਪਤੀ ਅਹੁਦੇ ਦਾ ਦਾਅਵੇਦਾਰ ਦੱਸਿਆ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਨਵੀਂ ਸਰਕਾਰ ਦੀਆਂ ਤਿਆਰੀਆਂ ਚਲ ਰਹੀਆਂ ਹਨ।
ਅਮਰੀਕਾ 'ਚ ਟਰੰਪ ਕਰ ਸਕਦੇ ਹਨ ਤਖ਼ਤਾਪਲਟ, ਰੱਖਿਆ ਮੰਤਰਾਲੇ 'ਚ ਵੱਡੇ ਪੈਮਾਨੇ 'ਤੇ ਕੀਤਾ ਬਦਲਾਅ - ਰਾਸ਼ਟਰਪਤੀ ਚੋਣਾਂ
ਅਮਰੀਕੀ ਮੀਡੀਆ 'ਚ ਟਰੰਪ ਵੱਲੋਂ ਤਖ਼ਤਾ ਪਲਟ ਦੀਆਂ ਖ਼ਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਮਾਈਕ ਪੌਂਪੀਓ ਨੇ ਵੀ ਇਹ ਬਿਆਨ ਦਿੱਤਾ ਹੈ ਕਿ ਸੱਤਾ ਦਾ ਤਬਾਦਲਾ ਸਾਂਤ ਢੰਗ ਨਾਲ ਹੋਵੇਗਾ।
ਮਾਈਕ ਪੌਂਪੀਓ ਦੇ ਇਸ ਬਿਆਨ ਤੋਂ ਬਾਅਦ ਅਮਰੀਕੀ ਮੀਡੀਆ 'ਚ ਇਹ ਕਿਆਸਰਾਈਆਂ ਲਾਈਆਂ ਜਾ ਰਹੀਆਂ ਹਨ ਕਿ ਡੋਨਾਲਡ ਟਰੰਪ ਤਖ਼ਤਾਪਲਟ ਕਰ ਸਕਦੇ ਹਨ। ਖ਼ਬਰਾਂ ਇਹ ਵੀ ਆ ਰਹੀਆਂ ਹਨ ਕਿ ਟਰੰਪ ਨੇ ਪੇਂਟਾਗਨ 'ਚ ਫੌਜੀ ਅਗਵਾਈ 'ਚ ਤੇਜ਼ੀ ਨਾਲ ਫੇਰਬਦਲ ਕੀਤਾ ਹੈ ਅਤੇ ਸਭ ਤੋਂ ਸੀਨੀਅਰ ਅਫ਼ਸਰਾਂ ਨੂੰ ਹਟਾ ਦਿੱਤਾ ਹੈ। ਇਨ੍ਹਾਂ ਖ਼ਬਰਾਂ ਨਾਲ ਲੋਕਾਂ ਦੀ ਚਿੰਤਾ ਵੱਧ ਗਈ ਹੈ।
ਇਸ ਤੋੰ ਪਹਿਲਾਂ ਟਰੰਪ ਪ੍ਰਸ਼ਾਸਨ ਨੇ ਰੱਖਿਆ ਸਕੱਤਰ ਮਾਰਕ ਐਸਪਰ ਨੂੰ ਅਹੁਦੇ ਤੋਂ ਹਟਾ ਦਿੱਤਾ ਸੀ, ਜਿਸ ਦੀ ਜਾਣਕਾਰੀ ਟਰੰਪ ਨੇ ਖ਼ੁਦ ਟਵੀਟ ਕਰ ਦਿੱਤੀ ਸੀ। ਮਾਰਕ ਐਸਪਰ ਦੀ ਥਾਂ ਰਾਸ਼ਟਰੀ ਰੱਖਿਆ ਅੱਤਵਾਦ ਕੇਂਦਰ ਦੇ ਨਿਰਦੇਸ਼ਕ ਕ੍ਰਿਸਟੋਫਰ ਸੀ.ਮਿਲਰ ਨੂੰ ਕਾਰਜਵਾਹਰ ਰੱਖਿਆ ਸਕੱਤਰ ਦੇ ਤੌਰ 'ਤੇ ਲਿਆਇਆ ਜਾ ਰਿਹਾ ਹੈ।