ਪੰਜਾਬ

punjab

ETV Bharat / international

ਪਾਕਿ ਸਮਰਥਿਤ ਅੱਤਵਾਦ 'ਤੇ ਟਰੰਪ ਨੇ ਕਿਹਾ: ਪੀ ਐਮ ਮੋਦੀ ਇਸ ਨਾਲ ਨਜਿੱਠ ਲੈਣਗੇ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ

ਪਾਕਿਸਤਾਨ ਵੱਲੋਂ ਸਪਾਂਸਰ ਕੀਤੇ ਅੱਤਵਾਦ ਬਾਰੇ ਇੱਕ ਸਵਾਲ ਦੇ ਜਵਾਬ ਵਿੱਚ ਡੋਨਾਲਡ ਟਰੰਪ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਇਸ ਦਾ ਹੱਲ ਜ਼ਰੂਰ ਕਰਨਗੇ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਭਾਰਤ ਨਾਲ ਇੱਕ ਵਪਾਰਕ ਸੌਦਾ ਜਲਦ ਹੋਵੇਗਾ।

ਫ਼ੋਟੋ।

By

Published : Sep 25, 2019, 8:11 AM IST

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਿਊਯਾਰਕ ਵਿੱਚ ਮੁਲਾਕਾਤ ਕੀਤੀ। ਇਸ ਦੌਰਾਨ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਭਾਰਤ ਨਾਲ ਇੱਕ ਵਪਾਰਕ ਸੌਦਾ ਜਲਦ ਹੋਵੇਗਾ। ਇਸ ਦੇ ਨਾਲ ਹੀ ਪੀਐਮ ਮੋਦੀ ਨੇ ਕਿਹਾ ਕਿ ਅਮਰੀਕਾ ਸਾਡਾ ਕਰੀਬੀ ਦੋਸਤ ਹੈ ਅਤੇ ਸਾਡੀ ਦੋਸਤੀ ਅੱਗੇ ਵੱਧ ਰਹੀ ਹੈ। ਪੀਐੱਮ ਮੋਦੀ ਨੇ ਕਿਹਾ ਕਿ ਡੋਨਾਲਡ ਟਰੰਪ ਭਾਰਤ ਦੇ ਚੰਗੇ ਦੋਸਤ ਹਨ।

ਪੱਤਰਕਾਰਾਂ ਨੇ ਸਵਾਲ ਕਰਦੇ ਹੋਏ ਟਰੰਪ ਤੋਂ ਪੁੱਛਿਆ ਕਿ ਕੁਝ ਮਹੀਨੇ ਪਹਿਲਾਂ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਮੰਨਣਾ ਸੀ ਕਿ ਉਸ ਦੇ ਦੇਸ਼ ਵਿੱਚ 30-40 ਹਜ਼ਾਰ ਅੱਤਵਾਦੀ ਹਨ, ਇੱਕ ਦਿਨ ਪਹਿਲਾਂ ਉਨ੍ਹਾਂ ਨੇ ਕਬੂਲ ਕੀਤਾ ਕਿ ਪਾਕਿਸਤਾਨ ਫੌਜ ਅਤੇ ਆਈਐਸਆਈ ਨੇ ਅੱਤਵਾਦੀਆਂ ਨੂੰ ਸਿਖਲਾਈ ਦਿੱਤੀ। ਇਸ ਤੋਂ ਇਲਾਵਾ ਇਹ ਵੀ ਖ਼ਬਰਾਂ ਆ ਰਹੀਆਂ ਹਨ ਕਿ ਪਾਕਿ ਤੋਂ ਹਜ਼ਾਰਾਂ ਅੱਤਵਾਦੀ ਭਾਰਤ ਵਿੱਚ ਘੁਸਪੈਠ ਵਿੱਚ ਹਨ, ਤੁਸੀਂ ਪਾਕਿਸਤਾਨ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ?

ਫ਼ੋਟੋ।

ਇਸ ਬਾਰੇ ਅਮਰੀਕੀ ਰਾਸ਼ਟਰਪਤੀ ਨੇ ਕਿਹਾ, 'ਮੇਰਾ ਇਹ ਮੰਨਣਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਤੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਅਤੇ ਉਨ੍ਹਾਂ ਦੀਆਂ ਕੋਸ਼ਿਸ਼ਾਂ ਦੇ ਕੁਝ ਚੰਗੇ ਨਤੀਜੇ ਸਾਹਮਣੇ ਆਉਣਗੇ।' ਡੋਨਾਲਡ ਟਰੰਪ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਇਸ ਦਾ ਹੱਲ ਜ਼ਰੂਰ ਕਰਨਗੇ। ਰਾਸ਼ਟਰਪਤੀ ਟਰੰਪ ਨੇ ਕਿਹਾ, "ਪੀਐਮ ਮੋਦੀ ਇੱਕ ਮਹਾਨ ਸ਼ਖਸੀਅਤ ਅਤੇ ਮਹਾਨ ਨੇਤਾ ਹਨ।" ਮੈਨੂੰ ਯਾਦ ਹੈ ਕਿ ਭਾਰਤ ਪਹਿਲਾਂ ਬਹੁਤ ਵੰਡਿਆ ਹੋਇਆ ਸੀ। ਉਨ੍ਹਾਂ ਨੇ ਇੱਕ ਪਿਤਾ ਵਾਂਗ ਸਾਰਿਆਂ ਨੂੰ ਇਕਜੁਟ ਕੀਤਾ। ਹੋ ਸਕਦਾ ਹੈ ਕਿ ਪੀਐੱਮ ਮੋਦੀ ਭਾਰਤ ਦਾ ਪਿਤਾ ਹੋਵੇ, ਅਸੀਂ ਉਨ੍ਹਾਂ ਨੂੰ 'ਭਾਰਤ ਦਾ ਪਿਤਾ' ਕਹਿ ਕੇ ਬੁਲਾਵਾਂਗੇ।

ਫ਼ੋਟੋ।

ਅਮਿਤਾਭ ਬੱਚਨ ਨੂੰ ਮਿਲੇਗਾ ਦਾਦਾ ਸਾਹਿਬ ਫਾਲਕੇ ਐਵਾਰਡ

ਟਰੰਪ ਨੇ ਇਸ ਦੌਰਾਨ ਕਿਹਾ ਕਿ ਉਨ੍ਹਾਂ ਦਾ ਦੇਸ਼ ਜਲਦੀ ਹੀ ਭਾਰਤ ਨਾਲ ਵਪਾਰ ਸਮਝੌਤੇ ‘ਤੇ ਪਹੁੰਚ ਜਾਵੇਗਾ। ਇਸ ਨਾਲ ਦੋਵਾਂ ਦੇਸ਼ਾਂ ਵਿਚਾਲੇ ਆਰਥਿਕ ਸੰਬੰਧ ਹੋਰ ਮਜ਼ਬੂਤ ਹੋਣਗੇ। ਟਰੰਪ ਨੇ ਕਿਹਾ, 'ਅਸੀਂ ਇਸ 'ਤੇ ਚੰਗਾ ਕਰ ਰਹੇ ਹਾਂ। ਮੈਨੂੰ ਲਗਦਾ ਹੈ ਕਿ ਜਲਦੀ ਹੀ ਅਸੀਂ ਵਪਾਰਕ ਸੌਦਾ ਕਰ ਲਵਾਂਗੇ।' ਪੱਤਰਕਾਰਾਂ ਨੇ ਉਨ੍ਹਾਂ ਤੋਂ ਪੁੱਛਿਆ ਸੀ ਕਿ ਕੀ ਭਾਰਤ-ਅਮਰੀਕਾ ਵਾਰਤਾ ਵਿੱਚ ਕਿਸੇ ਵਪਾਰ ਸਮਝੌਤੇ ਦੀ ਉਮੀਦ ਕੀਤੀ ਜਾ ਰਹੀ ਸੀ। ਇਸ ਦੌਰਾਨ ਨਰਿੰਦਰ ਮੋਦੀ ਅਤੇ ਟਰੰਪ ਦਰਮਿਆਨ ਦੁਵੱਲੇ ਸਬੰਧਾਂ ਬਾਰੇ ਵਿਚਾਰ ਵਟਾਂਦਰੇ ਹੋਏ। ਦੋਵੇਂ ਦੇਸ਼ ਵਪਾਰਕ ਸਮਝੌਤੇ 'ਤੇ ਗੱਲਬਾਤ ਕਰ ਰਹੇ ਹਨ ਅਤੇ ਕਈ ਗੁੰਝਲਦਾਰ ਮੁੱਦਿਆਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ABOUT THE AUTHOR

...view details