ਵਾਉਕੇਸ਼ਾ (ਅਮਰੀਕਾ): ਅਮਰੀਕਾ ਦੇ ਵਾਉਕੇਸ਼ਾ ਕਾਊਂਟੀ (Waukesha County, USA) 'ਚ ਕ੍ਰਿਸਮਿਸ ਪਰੇਡ (Christmas Parade) ਦੌਰਾਨ ਇੱਕ SUV ਦੇ ਭੀੜ 'ਤੇ ਚੜ੍ਹ ਜਾਣ ਕਾਰਨ ਇਕ ਬੱਚੇ (Children) ਦੀ ਮੌਤ (Death) ਹੋ ਜਾਣ ਕਾਰਨ ਮਰਨ ਵਾਲਿਆਂ ਦੀ ਗਿਣਤੀ 6 ਹੋ ਗਈ ਹੈ। ਇਸ ਘਟਨਾ 'ਚ 62 ਲੋਕ ਜ਼ਖ਼ਮੀ (Injured) ਹੋਏ ਹਨ। ਵਿਸਕਾਨਸਿਨ ਦੇ ਵਕੀਲਾਂ ਨੇ ਸ਼ੱਕੀ ਹਮਲਾਵਰ 'ਤੇ ਇਸ ਘਟਨਾ ਨੂੰ ਜਾਣਬੁੱਝ ਕੇ ਅੰਜਾਮ ਦੇਣ ਦਾ ਦੋਸ਼ ਲਗਾਇਆ ਹੈ।
ਸਰਕਾਰੀ ਵਕੀਲਾਂ ਨੇ ਦੱਸਿਆ ਕਿ ਇੱਕ ਬੱਚੇ (Children) ਦੀ ਮੌਤ (Death) ਨਾਲ ਇਸ ਘਟਨਾ ਵਿੱਚ ਮਰਨ ਵਾਲਿਆਂ ਦੀ ਗਿਣਤੀ 6 ਹੋ ਗਈ ਹੈ। ਹਮਲਾਵਰ 'ਤੇ ਅਜੇ ਹੋਰ ਦੋਸ਼ ਲੱਗਣੇ ਬਾਕੀ ਹਨ। ਡੇਰੇਲ ਬਰੂਕਸ ਜੂਨੀਅਰ ਨੂੰ ਮਿਲਵਾਕੀ ਦੇ ਉਪਨਗਰ ਵਾਉਕੇਸ਼ਾ ਵਿੱਚ ਐਤਵਾਰ ਦੀ ਘਟਨਾ ਵਿੱਚ ਕਤਲ (Murder) ਦੇ 5 ਮਾਮਲਿਆਂ ਦਾ ਦੋਸ਼ ਲਗਾਇਆ ਗਿਆ ਹੈ। ਦੋਸ਼ੀ ਸਾਬਤ ਹੋਣ 'ਤੇ ਉਸ ਨੂੰ ਲਾਜ਼ਮੀ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ।
'ਗੋ ਫੰਡ ਮੀ' ਪੇਜ ਮੁਤਾਬਕ 8 ਸਾਲਾ ਜੈਕਸਨ ਸਪਾਰਕਸ ਦੀ ਮੰਗਲਵਾਰ ਨੂੰ ਮੌਤ (Death) ਹੋ ਗਈ। ਉਹ ਆਪਣੇ ਭਰਾ ਸਮੇਤ ਪਰੇਡ ਵਿੱਚ ਸ਼ਾਮਲ ਹੋਇਆ ਸੀ। ਜੈਕਸਨ ਦਾ ਭਰਾ ਅਜੇ ਵੀ ਹਸਪਤਾਲ (hospital) ਵਿੱਚ ਭਰਤੀ ਹੈ। ਹਾਦਸੇ ਵਿੱਚ ਮਾਰੇ ਗਏ ਬਾਕੀ ਪੰਜ ਲੋਕ ਬਾਲਗ ਸਨ। ਪੇਜ ਆਰਗੇਨਾਈਜ਼ਰ ਐਲੀਸਾ ਐਲਬਰੋ (Organizer Alyssa Albro) ਨੇ ਲਿਖਿਆ ਕਿ ਅੱਜ ਦੁਪਹਿਰ ਸਾਡੇ ਪਿਆਰੇ ਜੈਕਸਨ ਦਾ ਦਿਹਾਂਤ ਹੋ ਗਿਆ।
ਤੁਹਾਨੂੰ ਦੱਸ ਦੇਈਏ ਕਿ ਬਰੂਕਸ ਮੰਗਲਵਾਰ ਨੂੰ ਅਦਾਲਤ ਵਿੱਚ ਪੇਸ਼ ਹੋਏ ਸਨ। ਸ਼ਹਿਰ ਵਿੱਚ ਕ੍ਰਿਸਮਸ ਪਰੇਡ (Christmas Parade) ਦੇ ਲਾਈਵ ਸਟ੍ਰੀਮ ਕੀਤੇ ਜਾ ਰਹੇ ਵੀਡੀਓ ਅਤੇ ਲੋਕਾਂ ਦੁਆਰਾ ਬਣਾਏ ਗਏ ਵੀਡੀਓਜ਼ ਵਿੱਚ, ਇੱਕ ਐਸਯੂਵੀ ਪਰੇਡ ਦੇ ਨਾਲ-ਨਾਲ ਚੱਲਦੀ ਹੋਈ ਅਤੇ ਫਿਰ ਭੀੜ ਵਿੱਚ ਦਾਖਲ ਹੁੰਦੀ ਦਿਖਾਈ ਦਿੱਤੀ। ਘਟਨਾ 'ਚ ਕਈ ਜ਼ਖਮੀਆਂ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ।
ਇਹ ਵੀ ਪੜ੍ਹੋ:ਐਸ-400 'ਤੇ ਭਾਰਤ ਲਈ ਪਬੰਦੀਆਂ 'ਚ ਛੋਟ ’ਤੇ ਅਜੇ ਕੋਈ ਫੈਸਲਾ ਨਹੀਂ: ਅਮਰੀਕਾ