ਪੰਜਾਬ

punjab

ETV Bharat / international

ਬਾਇਡਨ ਨੇ ਕਾਰਜਕਾਲ ਦੇ ਪਹਿਲੇ 100 ਦਿਨਾਂ ਵਿੱਚ 10 ਕਰੋੜ ਲੋਕਾਂ ਦੇ ਟੀਕਾਕਰਣ ਦਾ ਲਿਆ ਸੰਕਲਪ - ਕੋਰੋਨਾ ਵਾਇਰਸ

ਜੋਅ ਬਾਇਡਨ ਨੇ ਰਾਸ਼ਟਰਪਤੀ ਦਾ ਕਾਰਜਭਾਰ ਸੰਭਾਲਣ 'ਤੇ ਪਹਿਲੇ 100 ਦਿਨ ਵਿੱਚ ਕੋਵਿਡ 19 ਟੀਕੇ ਦੀ 10 ਕਰੋੜ ਖੁਰਾਕ ਮੁਹੱਇਆ ਕਰਵਾਉਣ ਦਾ ਸੰਕਲਪ ਲਿਆ।

COVID-19 vaccine: Biden vows 100 million shots in first 100 days
ਬਾਇਡਨ ਨੇ ਕਾਰਜਕਾਲ ਦੇ ਪਹਿਲੇ 100 ਦਿਨਾਂ ਵਿੱਚ 10 ਕਰੋੜ ਲੋਕਾਂ ਦੇ ਟੀਕਾਕਰਣ ਦਾ ਲਿਆ ਸੰਕਲਪ

By

Published : Dec 9, 2020, 4:51 PM IST

ਵਾਸ਼ਿੰਗਟਨ: ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਕੋਰੋਨਾ ਉਨ੍ਹਾਂ ਦੇ ਕਾਰਜਕਾਲ ਦੇ ਪਹਿਲੇ ਤਿੰਨ ਮਹੀਨਿਆਂ ਵਿੱਚ 10 ਕਰੋੜ ਲੋਕਾਂ ਤੱਕ ਕੋਰੋਨਾ ਵਾਇਰਸ ਦੀ ਟੀਕਾ ਪਹੁੰਚਾਇਆ ਜਾਵੇਗਾ।

ਬਾਇਡਨ ਨੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ 'ਤੇ ਪਹਿਲੇ 100 ਦਿਨਾਂ ਵਿੱਚ ਕੋਵਿਡ -19 ਟੀਕੇ ਦੀਆਂ 10 ਕਰੋੜ ਖੁਰਾਕਾਂ ਦੇਣ ਦਾ ਸੰਕਲਪ ਲਿਆ।

ਮਹਾਂਮਾਰੀ ਨਾਲ ਨਜਿੱਠਣ ਲਈ ਆਪਣੀ ਟੀਮ ਦੀ ਪਛਾਣ ਕਰਵਾਉਂਦੇ ਹੋਏ ਬਾਇਡਨ ਨੇ ਮੰਗਲਵਾਰ ਨੂੰ ਡੇਲਾਵੇਅਰ ਵਿੱਚ ਕਿਹਾ ਕਿ ਸ਼ੁਰੂਆਤ ਵਿੱਚ ਨਵੀਂ ਸਰਕਾਰ ਦੀਆਂ ਪਹਿਲੀਆਂ ਤਿੰਨ ਤਰਜੀਹਾਂ ਹੋਣਗੀਆਂ।

ਉਨ੍ਹਾਂ ਨੇ ਅਮਰੀਕੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਵਾਇਰਸ ਫੈਲਣ ਤੋਂ ਰੋਕਣ ਲਈ ਅਗਲੇ 100 ਦਿਨਾਂ ਤੱਕ ਮਾਸਕ ਪਹਿਨਣ। ਉਨ੍ਹਾਂ ਕਿਹਾ ਕਿ ਸੰਘੀ ਦਫ਼ਤਰਾਂ ਅਤੇ ਜਨਤਕ ਆਵਾਜਾਈ ਸੇਵਾਵਾਂ ਵਿੱਚ ਇਸ ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ।

ਇਸ ਤੋਂ ਬਾਅਦ, ਬਾਇਡਨ ਨੇ ਉਸੇ ਸਮੇਂ ਦੌਰਾਨ 10 ਕਰੋੜ ਅਮਰੀਕੀਆਂ ਵਿੱਚ ਟੀਕਾ ਵੰਡਣ ਦਾ ਵਾਅਦਾ ਵੀ ਕੀਤਾ।

ਨਵੇਂ ਚੁਣੇ ਗਏ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਉਨ੍ਹਾਂ ਦੇ ਕਾਰਜਕਾਲ ਦੇ ਪਹਿਲੇ 100 ਦਿਨਾਂ ਦੇ ਅੰਦਰ ਹੀ ਵਾਇਰਸ ਨੂੰ ਕਾਬੂ ਕਰ ਲਿਆ ਜਾਵੇਗਾ ਤਾਂ ਜੋ ਜ਼ਿਆਦਾਤਰ ਸਕੂਲ ਮੁੜ ਤੋਂ ਖੋਲ੍ਹੇ ਜਾ ਸਕਣ। ਬਾਇਡਨ ਨੇ ਕਿਹਾ, "ਬੱਚਿਆਂ ਨੂੰ ਮੁੜ ਤੋਂ ਸਕੂਲ ਭੇਜਣਾ ਰਾਸ਼ਟਰੀ ਤਰਜੀਹ ਹੋਣੀ ਚਾਹੀਦੀ ਹੈ।"

ABOUT THE AUTHOR

...view details