ਵਾਸ਼ਿੰਗਟਨ:ਭਾਰਤ ਵਿਚ ਕੋਰੋਨਾ ਵਾਇਰਸ ਨੂੰ ਲੈ ਕੇ ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਸਲਾਹ ਦਿੱਤੀ ਹੈ।ਬੁੱਧਵਾਰ ਨੂੰ ਜਾਰੀ ਕੀਤੀ ਗਈ ਸਲਾਹ ਵਿਚ ਕਿਹਾ ਗਿਆ ਹੈ ਕਿ ਭਾਰਤ ਵਿਚ ਕੋਰੋਨਾ ਵਾਇਰਸ ਬਹੁਤ ਫੈਲ ਰਿਹਾ ਹੈ। ਇਸ ਦੇ ਚੱਲਦੇ ਉੱਥੇ ਦੀ ਯਾਤਰਾ ਕਰਨ ਤੋਂ ਬਚੋ।ਰੋਗ ਰੋਕਥਾਮ ਅਤੇ ਨਿਯੰਤਰ ਕੇਂਦਰ (ਸੀਡੀਸੀ) ਨੇ ਇਸ ਨੂੰ ਲੈ ਕੇ ਇੱਕ ਯਾਤਰਾ ਗਾਈਡ ਲਾਈਨਜ਼ ਜਾਰੀ ਕੀਤੀਆਂ ਹਨ। ਅਮਰੀਕਾ, ਵਿਗਿਆਨ ਆਧਾਰਿਤ ਯਾਤਰਾ ਸਵਸਥ ਨੋਟਿਸ ਜਾਰੀ ਕਰਕੇ ਆਪਣੇ ਨਾਗਰਿਕਾਂ ਨੂੰ ਵਿਸ਼ਵ ਭਰ ਵਿਚ ਸਿਹਤ ਸੰਬੰਧੀ ਖ਼ਤਰਿਆਂ ਦੀ ਜਾਣਕਾਰੀ ਦਿੰਦਾ ਹੈ ਅਤੇ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਦੀ ਸਲਾਹ ਦਿੱਤੀ ਹੈ।
ਦੱਸ ਦੇਈਏ ਅਮਰੀਕਾ ਨੇ ਕੋਵਿਡ-19 ਸੰਬੰਧੀ ਯਾਤਰਾ ਸਲਾਹ ਦੇ ਲਈ ਚਾਰ ਪੱਧਰੀ ਪ੍ਰਣਾਲੀ ਅਪਣਾਈ ਹੈ ਅਤੇ ਤਾਜ਼ਾ ਯਾਤਰਾ ਸਲਾਹ ਵਿਚ ਭਾਰਤ ਨੂੰ ਸਤਰ-ਚਾਰ ਕੋਵਿਡ-19 ਦੇ ਸਭ ਤੋਂ ਉੱਚ ਪੱਧਰ ਵਿਚ ਰੱਖਿਆ ਹੈ।ਵਿਭਾਗ ਨੇ ਕਿਹਾ ਹੈ ਕਿ ਕੋਵਿਡ-19 ਮਹਾਂਮਾਰੀ ਯਾਤਰੀਆਂ ਦੇ ਲਈ ਖ਼ਤਰਨਾਕ ਹੈ।ਸੀਡੀਸੀ ਨਾਲ ਅਮਰੀਕਾ ਤੋਂ ਭਾਰਤ ਦੀ ਯਾਤਰਾ ਨਹੀਂ ਕਰਨ ਦੀ ਅਪੀਲ ਕੀਤੀ ਗਈ ਹੈ ਅਤੇ ਉੱਥੇ ਹੀ ਸਲਾਹ ਵਿਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਕਿਸੇ ਦੇ ਲਈ ਭਾਰਤ ਦੀ ਯਾਤਰਾ ਕਰਨਾ ਬੇਹੱਦ ਜ਼ਰੂਰੀ ਹੈ ਤਾਂ ਉਸ ਤੋਂ ਪਹਿਲਾਂ ਅਮਰੀਕੀ ਨਾਗਰਿਕਾਂ ਨੂੰ ਟੀਕਾਕਰਨ ਕਰਵਾਉਣ ਚਾਹੀਦਾ।ਇਸ ਦੇ ਇਲਾਵਾ ਸਾਰੇ ਯਾਤਰੀਆਂ ਨੂੰ ਸੋਸ਼ਲ ਡਿਸਟੈਂਸਿੰਗ , ਹੱਥ ਸਾਫ਼ ਰੱਖਣਾ, ਮਾਸਕ ਪਹਿਣਨਾ ਚਾਹੀਦਾ ਅਤੇ ਭੀੜ-ਭਾੜ ਵਾਲਿਆਂ ਇਲਾਕਿਆਂ ਵਿਚ ਜਾਣ ਤੋਂ ਬਚਣਾ ਚਾਹੀਦਾ ਹੈ।
ਇਸ ਤੋਂ ਪਹਿਲਾਂ ਬ੍ਰਿਟੇਨ ਨੇ ਭਾਰਤ ਨੂੰ ਉਨ੍ਹਾਂ ਦੇਸ਼ਾਂ ਦੀ ਲਾਲ ਸੂਚੀ ਵਿਚ ਪਾ ਦਿੱਤਾ। ਜਿਸ ਦੇ ਤਹਿਤ ਗੈਰ-ਬਰਤਾਨਵੀ ਅਤੇ ਆਈਰਿਸ਼ ਨਾਗਰਿਕਾਂ ਦੇ ਭਾਰਤ ਤੋਂ ਬ੍ਰਿਟੇਨ ਜਾਣ ਉੱਤੇ ਪਾਬੰਦੀ ਰਹੇਂਗੀ ਅਤੇ ਨਾਲ ਹੀ ਵਿਦੇਸ਼ ਤੋਂ ਵਾਪਸ ਆਏ ਬਰਤਾਨਵੀ ਲੋਕਾਂ ਦੇ ਲਈ ਹੋਟਲ ਵਿਚ 10 ਤੱਕ ਕੁਆਰੰਟੀਨ ਹੋਣਾ ਜ਼ਰੂਰੀ ਕੀਤਾ ਹੈ।