ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਵੱਲੋਂ ਹਾਈਡਰੌਕਸੀਕਲੋਰੋਕਿਨ ਦੇ ਨਿਰਯਾਤ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਭਾਰਤੀਆਂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕੀਤੀ ਹੈ।
ਡੋਨਾਲਡ ਟਰੰਪ ਨੇ ਪ੍ਰਧਾਨ ਮੰਤਰੀ ਮੋਦੀ ਦੀ ਮਜ਼ਬੂਤ ਲੀਡਰਸ਼ਿਪ ਅਤੇ ਭਾਰਤ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਇਸ ਨੂੰ ਮਨੁੱਖਤਾ ਦੀ ਸਹਾਇਤਾ ਦੱਸਿਆ ਹੈ।
ਟਰੰਪ ਨੇ ਕਿਹਾ, "ਅਸਧਾਰਨ ਹਾਲਤਾਂ ਵਿੱਚ ਦੋਸਤਾਂ ਦੇ ਵਿੱਚ ਨੇੜਲੇ ਸਹਿਯੋਗ ਦੀ ਲੋੜ ਹੁੰਦੀ ਹੈ। ਹਾਈਡਰੌਕਸੀਕਲੋਰੋਕਿਨ ਬਾਰੇ ਫੈਸਲਾ ਲੈਣ ਲਈ ਭਾਰਤ ਅਤੇ ਭਾਰਤੀ ਲੋਕਾਂ ਦਾ ਧੰਨਵਾਦ, ਇਹ ਭੁੱਲਿਆ ਨਹੀਂ ਜਾਏਗਾ! ਇਸ ਲੜਾਈ ਵਿਚ ਨਾ ਸਿਰਫ ਭਾਰਤ, ਬਲਕਿ ਮਨੁੱਖਤਾ ਦੀ ਮਦਦ ਕਰਨ ਵਿਚ ਪ੍ਰਧਾਨ ਮੰਤਰੀ ਮੋਦੀ ਦੀ ਮਜ਼ਬੂਤ ਅਗਵਾਈ ਲਈ ਧੰਨਵਾਦ।"
ਦੱਸ ਦੇਈਏ ਕਿ ਹਾਈਡਰੌਕਸੀਕਲੋਰੋਕਿਨ ਭਾਰਤ ਵਿਚ ਮਲੇਰੀਆ ਦੇ ਇਲਾਜ ਦੀ ਦਵਾਈ ਹੈ। ਮਲੇਰੀਆ ਦੇ ਕੇਸ ਹਰ ਸਾਲ ਭਾਰਤ ਵਿਚ ਵੱਡੀ ਗਿਣਤੀ ਵਿਚ ਹੁੰਦੇ ਹਨ ਅਤੇ ਇਹੀ ਕਾਰਨ ਹੈ ਕਿ ਭਾਰਤ ਇਸ ਦਾ ਸਭ ਤੋਂ ਵੱਡਾ ਉਤਪਾਦਕ ਹੈ। ਫਿਲਹਾਲ ਇਹ ਦਵਾਈ ਐਂਟੀ-ਵਾਇਰਲ ਵਜੋਂ ਵਰਤੀ ਜਾ ਰਹੀ ਹੈ।